34.6 C
Jalandhar
Thursday, July 25, 2024
spot_img

ਲੀਡਰ ਦੇ ਪੁੱਤ ਵੱਲੋਂ ਸਰੰਡਰ

ਮੁੰਬਈ : ਬੀ ਐੱਮ ਡਬਲਊ ਹਿੱਟ ਐਂਡ ਰਨ ਮਾਮਲੇ ਦੇ ਮੁੱਖ ਮੁਲਜ਼ਮ 24 ਸਾਲਾ ਮਿਹਿਰ ਸ਼ਾਹ ਨੇ ਮੰਗਲਵਾਰ ਵਕੀਲ ਨਾਲ ਆਤਮ-ਸਮਰਪਣ ਕਰ ਦਿੱਤਾ ਤੇ ਬਾਅਦ ਵਿਚ ਪੁਲਸ ਨੇ ਉਸ ਨੂੰ ਗਿ੍ਰਫਤਾਰ ਕਰ ਲਿਆ। ਪੁਲਸ ਨੇ ਉਸ ਖਿਲਾਫ ਇਕ ਦਿਨ ਪਹਿਲਾਂ ਲੁੱਕ ਆਊਟ ਸਰਕੂਲਰ (ਐੱਲ ਓ ਸੀ) ਜਾਰੀ ਕੀਤਾ ਸੀ। ਉਸ ਨੇ ਐਤਵਾਰ ਤੜਕੇ ਵਰਲੀ ਇਲਾਕੇ ’ਚ ਇਕ ਮਹਿਲਾ ਨੂੰ ਕਾਰ ਨਾਲ ਟੱਕਰ ਮਾਰ ਦਿੱਤੀ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ।
ਮਿਹਿਰ ਪਾਲਘਰ ਜ਼ਿਲ੍ਹੇ ਦੇ ਸ਼ਿਵ ਸੈਨਾ ਆਗੂ ਰਾਜੇਸ਼ ਸ਼ਾਹ ਦਾ ਪੁੱਤਰ ਹੈ। ਰਾਜੇਸ਼ ਸ਼ਾਹ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਕਾਫੀ ਕਰੀਬੀ ਦੱਸਿਆ ਜਾਂਦਾ ਹੈ।

Related Articles

LEAVE A REPLY

Please enter your comment!
Please enter your name here

Latest Articles