ਸ੍ਰੀਲੰਕਾ ’ਚ ਰੇਲ ਹੜਤਾਲ

0
130

ਕੋਲੰਬੋ : ਰੇਲਵੇ ਯੂਨੀਅਨ ਦੀ ਹੜਤਾਲ ਕਾਰਨ ਸ੍ਰੀਲੰਕਾ ’ਚ ਜ਼ਿਆਦਾਤਰ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ, ਜਿਸ ਨਾਲ ਹਜ਼ਾਰਾਂ ਯਾਤਰੀ ਫਸ ਗਏ ਹਨ। ਇਹ ਹੜਤਾਲ ਸਟੇਸ਼ਨ ਮਾਸਟਰਜ਼ ਯੂਨੀਅਨ ਨੇ ਖਾਲੀ ਅਸਾਮੀਆਂ ਭਰਨ ਅਤੇ ਹੋਰ ਪ੍ਰਸ਼ਾਸਨਿਕ ਮੁੱਦਿਆਂ ਦੇ ਹੱਲ ਦੀ ਮੰਗ ਲਈ ਸ਼ੁਰੂ ਕੀਤੀ ਹੈ। ਹੜਤਾਲ ਕਾਰਨ ਸੈਂਕੜੇ ਰੇਲ ਗੱਡੀਆਂ ਬੁੱਧਵਾਰ ਰੱਦ ਕਰ ਦਿੱਤੀਆਂ ਗਈਆਂ।
ਟੀ ਵੀ ਖਬਰਾਂ ਵਿਚ ਨਜ਼ਰ ਆਇਆ ਕਿ ਲੋਕ ਸਕੂਲ ਜਾਣ ਅਤੇ ਕੰਮ ਕਰਨ ਲਈ ਆਪਣੀ ਜਾਨ ਖਤਰੇ ’ਚ ਪਾ ਰਹੇ ਸਨ, ਉਹ ਸੀਮਤ ਚੱਲ ਰਹੀਆਂ ਰੇਲ ਗੱਡੀਆਂ ’ਤੇ ਲਟਕ ਕੇ ਆਪਣੀਆਂ ਮੰਜ਼ਲਾਂ ਵੱਲ ਜਾ ਰਹੇ ਸਨ। ਟਰਾਂਸਪੋਰਟ ਮੰਤਰੀ ਬੰਦੁਲਾ ਗੁਣਾਵਰਦੇਨਾ ਨੇ ਹੜਤਾਲ ਦੀ ਨਿੰਦਾ ਕਰਦਿਆਂ ਕਿਹਾ ਕਿ ਯੂਨੀਅਨ ਨੇ ਮਨਮਾਨੇ ਢੰਗ ਨਾਲ ਹੜਤਾਲ ਸ਼ੁਰੂ ਕੀਤੀ, ਜਦੋਂ ਸਰਕਾਰ ਉਨ੍ਹਾਂ ਵੱਲੋਂ ਉਠਾਏ ਮੁੱਦਿਆਂ ਨੂੰ ਹੱਲ ਕਰਨ ਲਈ ਕਦਮ ਚੁੱਕ ਰਹੀ ਸੀ। ਇਥੇ ਸਤੰਬਰ ’ਚ ਵੀ ਇਸੇ ਤਰ੍ਹਾਂ ਦੀ ਹੜਤਾਲ ਹੋਈ ਸੀ, ਜਿਸ ਦੌਰਾਨ ਭਰੀਆਂ ਰੇਲ ਗੱਡੀਆਂ ’ਚ ਸਫਰ ਕਰਦੇ ਸਮੇਂ ਦੋ ਯਾਤਰੀ ਮਾਰੇ ਗਏ ਸਨ।

LEAVE A REPLY

Please enter your comment!
Please enter your name here