ਬੇਂਗਲੁਰੂ : ਇੱਥੇ ਜੀ ਟੀ ਵਰਲਡ ਮਾਲ ਵਿਚ ਧੋਤੀ ਵਾਲੇ ਬਜ਼ੁਰਗ ਕਿਸਾਨ ਨੂੰ ਦਾਖਲ ਨਾ ਹੋਣ ਦੇਣ ’ਤੇ ਕਿਸਾਨਾਂ ਨੇ ਬੁੱਧਵਾਰ ਪ੍ਰੋਟੈੱਸਟ ਕੀਤਾ। ਵਾਇਰਲ ਵੀਡੀਓ ਮੁਤਾਬਕ ਸਕਿਉਰਟੀਮੈਨ ਨੇ ਮੰਗਲਵਾਰ ਕਿਸਾਨ ਨੂੰ ਮਾਲ ਵਿਚ ਦਾਖਲ ਹੋਣ ਤੋਂ ਰੋਕਿਆ। ਉਸ ਵੇਲੇ ਉਸ ਦਾ ਬੇਟਾ ਵੀ ਨਾਲ ਸੀ। ਬਾਪ-ਬੇਟਾ ਫਿਲਮ ਦੇਖਣ ਗਏ ਸਨ। ਉਨ੍ਹਾਂ ਟਿਕਟਾਂ ਪਹਿਲਾਂ ਹੀ ਬੁਕ ਕਰਾਈਆਂ ਹੋਈਆਂ ਸਨ। ਸਕਿਉਰਟੀਮੈਨ ਨੇ ਬਜ਼ੁਰਗ ਕਿਸਾਨ ਨੂੰ ਪੈਂਟ ਪਾ ਕੇ ਆਉਣ ਲਈ ਕਿਹਾ।
ਮਾਲ ਸੁਪਰਵਾਈਜ਼ਰ ਨੇ ਕਿਹਾ ਕਿ ਮਾਲਕਾਂ ਦੀ ਨੀਤੀ ਕਾਰਨ ਸਕਿਉਰਟੀਮੈਨ ਨੇ ਪੈਂਟ ਪਾਉਣ ਲਈ ਕਿਹਾ ਸੀ। ਦਿਲਚਸਪ ਗੱਲ ਹੈ ਕਿ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਖੁਦ ਧੋਤੀ ਬੰਨ੍ਹਦੇ ਹਨ।





