ਗੁਹਾਟੀ : ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਹੈ ਕਿ 20 ਕੁ ਸਾਲਾਂ ਨੂੰ ਸੂਬੇ ਵਿਚ ਮੁਸਲਮਾਨ ਬਹੁਗਿਣਤੀ ਹੋ ਜਾਣਗੇ | ਉਨ੍ਹਾ ਸ਼ੁੱਕਰਵਾਰ ਪ੍ਰੈੱਸ ਕਾਨਫਰੰਸ ਵਿਚ ਕਿਹਾ-2041 ਤੱਕ ਮੁਸਲਮਾਨ ਸੂਬੇ ਵਿਚ ਬਹੁਗਿਣਤੀ ਹੋ ਜਾਣਗੇੇ | ਇਹ ਹਕੀਕਤ ਹੈ ਤੇ ਇਸ ਨੂੰ ਕੋਈ ਨਹੀਂ ਰੋਕ ਸਕਦਾ | ਇਸ ਵੇਲੇ ਮੁਸਲਮਾਨਾਂ ਦੀ ਆਬਾਦੀ 40 ਫੀਸਦੀ ਹੈ | ਉਨ੍ਹਾ ਅੱਗੇ ਕਿਹਾ-ਮੁਸਲਮਾਨਾਂ ਦੀ ਗਿਣਤੀ ਹਰ 10 ਸਾਲ ਬਾਅਦ ਕਰੀਬ 30 ਫੀਸਦੀ ਦੇ ਹਿਸਾਬ ਨਾਲ ਵਧ ਰਹੀ ਹੈ, ਜਦਕਿ ਹਿੰਦੂਆਂ ਦੀ ਕਰੀਬ 16 ਫੀਸਦੀ ਦੇ ਹਿਸਾਬ ਨਾਲ | ਮੇਰੀ ਸਰਕਾਰ ਨੇ ਮੁਸਲਮਾਨਾਂ ਦੀ ਗਿਣਤੀ ਘਟਾਉਣ ਲਈ ਕਦਮ ਚੁੱਕੇ ਹਨ | ਸਾਬਕਾ ਕਾਂਗਰਸੀ ਸ਼ਰਮਾ ਨੇ ਕਾਂਗਰਸ ਨੂੰ ਘੜੀਸਦਿਆਂ ਕਿਹਾ ਹੈ ਕਿ ਜੇ ਰਾਹੁਲ ਗਾਂਧੀ ਬਰਾਂਡ ਅੰਬੈਸਡਰ ਬਣ ਜਾਣ ਤਾਂ ਮੁਸਲਮਾਨਾਂ ਦੀ ਆਬਾਦੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਸਿਰਫ ਰਾਹੁਲ ਦੀ ਗੱਲ ਮੰਨਦੇ ਹਨ | ਦੋ ਦਿਨ ਪਹਿਲਾਂ ਸਰਮਾ ਨੇ ਕਿਹਾ ਸੀ ਕਿ 1951 ਵਿਚ ਆਸਾਮ ਵਿਚ ਮੁਸਲਮਾਨਾਂ ਦੀ ਆਬਾਦੀ 12 ਫੀਸਦੀ ਸੀ ਤੇ ਹੁਣ 40 ਫੀਸਦੀ ਹੋ ਗਈ ਹੈ | ਇਹ ਉਨ੍ਹਾ ਲਈ ਜਿਊਣ-ਮਰਨ ਦਾ ਸਵਾਲ ਬਣ ਗਿਆ ਹੈ | ਪਹਿਲੀ ਜੁਲਾਈ ਨੂੰ ਸਰਮਾ ਨੇ ਕਿਹਾ ਸੀ ਕਿ ਇਕ ਖਾਸ ਫਿਰਕੇ ਦੇ ਲੋਕ ਆਸਾਮ ਵਿਚ ਅਪਰਾਧ ਕਰ ਰਹੇ ਹਨ |


