ਚੰਡੀਗੜ੍ਹ : ਮੁਲਾਜ਼ਮ ਲਹਿਰ ਦੇ ਬਾਬਾ ਬੋਹੜ ਸਾਥੀ ਰਣਬੀਰ ਢਿੱਲੋਂ, ਜੋ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਚੇਅਰਮੈਨ, ਆਲ ਇੰਡੀਆ ਦੇ ਮੁੱਖ ਸਲਾਹਕਾਰ ਅਤੇ ਕਰਮਚਾਰੀ ਲਹਿਰ ਦੇ ਚੀਫ ਐਡੀਟਰ ਸਨ, ਸ਼ੁੱਕਰਵਾਰ 92 ਸਾਲ ਦੀ ਉਮਰ ਵਿੱਚ ਸੰਖੇਪ ਬੀਮਾਰੀ ਕਾਰਨ ਸਦੀਵੀ ਵਿਛੋੜਾ ਦੇ ਗਏ | ਉਨ੍ਹਾ ਦਾ ਅੰਤਿਮ ਸੰਸਕਾਰ 20 ਜੁਲਾਈ ਨੂੰ ਸਵੇਰੇ 11 ਵਜੇ ਨੇੜੇ ਬਲੌਂਗੀ ਸ਼ਮਸ਼ਾਨਘਾਟ ਮੋਹਾਲੀ ਵਿਖੇ ਕੀਤਾ ਜਾਵੇਗਾ | ਸਦੀਵੀ ਵਿਛੋੜੇ ਦੀ ਜਾਣਕਾਰੀ ਉਨ੍ਹਾ ਦੇ ਸਪੁੱਤਰ ਡਾ. ਅਮਰਦੀਪ ਸਿੰਘ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਤੇ ਅਡੀਸ਼ਨਲ ਜਨਰਲ ਸਕੱਤਰ ਕਰਤਾਰ ਸਿੰਘ ਪਾਲ ਨੇ ਦਿੱਤੀ¢





