ਅਮਰੀਕੀ ਪੱਤਰਕਾਰ ਨੂੰ 16 ਸਾਲ ਦੀ ਜੇਲ੍ਹ

0
149

ਮਾਸਕੋ : ਰੂਸ ਦੀ ਜੇਲ੍ਹ ’ਚ 479 ਦਿਨਾਂ ਤੋਂ ਕੈਦ ਅਮਰੀਕੀ ਪੱਤਰਕਾਰ ਇਵਾਨ ਗੇਸ਼ੋਰਕੋਵਿਚ ਨੂੰ 16 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਰੂਸ ਦੀ ਕੋਰਟ ਨੇ ਇਵਾਨ ਨੂੰ ਜਾਸੂਸੀ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਹੈ। ਕੋਰਟ ਨੇ ਦਸਤਾਵੇਜ਼ਾਂ ਮੁਤਾਬਕ ਇਵਾਨ ਅਮਰੀਕੀ ਖੁਫ਼ੀਆ ਏਜੰਸੀ ਸੀ ਆਈ ਏ ਦਾ ਏਜੰਟ ਹੈ।
ਇਵਾਨ ਨੂੰ ਪਹਿਲਾਂ ਯੇਕਾਤੇਰਿਨਬਰਗ ਦੇ ਯੂਰਾਲ ਸ਼ਹਿਰ ’ਚ 3 ਦਿਨ ਤੱਕ ਕਮਰੇ ’ਚ ਬੰਦ ਰੱਖਿਆ ਗਿਆ। ਇਸ ਤੋਂ ਬਾਅਦ ਉਸ ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਵਾਨ ਨੂੰ ਮਾਰਚ 2023 ’ਚ ਯੂਰਾਲ ’ਚ ਰਿਪੋਰਟਿੰਗ ਦੌਰਾਨ ਗਿ੍ਰਫ਼ਤਾਰ ਕੀਤਾ ਗਿਆ ਸੀ। ਉਹ ਅਮਰੀਕੀ ਅਖਬਾਰ ‘ਵਾਲ ਸਟ੍ਰੀਟ ਜਰਨਲ’ ਦਾ ਪੱਤਰਕਾਰ ਹੈ। 30 ਸਾਲ ਪਹਿਲਾਂ ਸ਼ੀਤ ਯੁੱਧ ਖ਼ਤਮ ਹੋਣ ਬਾਅਦ ਇਹ ਪਹਿਲੀ ਵਾਰ ਹੈ, ਜਦ ਰੂਸ ’ਚ ਕਿਸੇ ਅਮਰੀਕੀ ਪੱਤਰਕਾਰ ਨੂੰ ਸਜਾ ਸੁਣਾਈ ਗਈ ਹੈ।
ਕੋਰਟ ਦੇ ਫੈਸਲੇ ’ਤੇ ਅਮਰੀਕੀ ਰਾਸ਼ਟਰਪਤੀ ਜੋਇ ਬਾਇਡੇਨ ਨੇ ਹੈਰਾਨੀ ਪ੍ਰਗਟਾਈ ਹੈ। ਉਨ੍ਹਾ ਕਿਹਾ ਕਿ ਇਵਾਨ ਨੂੰ ਇਸ ਲਈ ਨਿਸ਼ਾਨਾ ਬਣਾਇਆ, ਕਿਉਂਕਿ ਉਹ ਇੱਕ ਅਮਰੀਕੀ ਨਾਗਰਿਕ ਹੈ। ਇਸ ਤੋਂ ਪਹਿਲਾਂ ਰੂਸ ਦੀ ਫੈਡਰਲ ਸਕਿਉਰਿਟੀ ਸਰਵਿਸ (ਐੱਫ ਐੱਸ ਬੀ) ਨੇ ਦੋਸ਼ ਲਾਇਆ ਸੀ ਕਿ ਇਵਾਨ ਨੇ ਅਮਰੀਕਾ ਦੇ ਕਹਿਣ ’ਤੇ ਰੂਸ ਦੇ ਮਿਲਟਰੀ ਇੰਡਸਟ੍ਰੀਅਲ ਕੰਪਲੈਕਸ ਦੀ ਜਾਣਕਾਰੀ ਇਕੱਠੀ ਕੀਤੀ ਸੀ।

LEAVE A REPLY

Please enter your comment!
Please enter your name here