ਕਾਂਗਰਸ ਐੱਮ ਐੱਲ ਏ ਮਨੀ ਲਾਂਡਰਿੰਗ ਕੇਸ ’ਚ ਗਿ੍ਰਫ਼ਤਾਰ

0
171

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਸ਼ਨੀਵਾਰ ਹਰਿਆਣਾ ਦੇ ਕਾਂਗਰਸ ਵਿਧਾਇਕ ਸੁਰੇਂਦਰ ਪਨਵਾਰ ਨੂੰ ਗੈਰ-ਕਾਨੂੰਨੀ ਖਨਨ ਮਾਮਲੇ ’ਚ ਗਿ੍ਰਫ਼ਤਾਰ ਕਰ ਲਿਆ। ਮਹੇਂਦਰਗੜ੍ਹ ਤੋਂ ਕਾਂਗਰਸ ਵਿਧਾਇਕ ਰਾਓ ਦਾਨ ਸਿੰਘ ਦੇ ਟਿਕਾਣਿਆਂ ਦੀ ਤਲਾਸ਼ੀ ਲੈਣ ਦੇ ਦੋ ਦਿਨ ਬਾਅਦ ਕੇਂਦਰੀ ਏਜੰਸੀ ਨੇ ਪਨਵਾਰ ਨੂੰ ਗਿ੍ਰਫ਼ਤਾਰ ਕੀਤਾ। ਪਨਵਾਰ ਸੋਨੀਪਤ ਤੋਂ ਵਿਧਾਇਕ ਹਨ ਤੇ ਹਰਿਆਣਾ ਅਤੇ ਰਾਜਸਥਾਨ ’ਚ ਖਨਨ ਦਾ ਕੰਮ ਕਰਦੇ ਹਨ। ਯਮੁਨਾਨਗਰ ਅਤੇ ਹਰਿਆਣਾ ਦੇ ਖੇਤਰਾਂ ’ਚ ਗੈਰ ਕਾਨੂੰਨੀ ਖਨਣ ਨਾਲ ਜੁੜੇ ਮਾਮਲੇ ’ਚ ਕਾਰਵਾਈ ਕੀਤੀ ਗਈ। ਇਸ ਤੋਂ ਪਹਿਲਾਂ ਜਨਵਰੀ ’ਚ ਈ ਡੀ ਨੇ ਸੋਨੀਪਤ ਤੋਂ ਪਨਵਾਰ ਅਤੇ ਉਸ ਦੇ ਸਹਿਯੋਗੀਆਂ ਨਾਲ ਜੁੜੇ ਟਿਕਾਣਿਆਂ, ਕਰਨਾਲ ’ਚ ਭਾਜਪਾ ਨੇਤਾ ਮਨੋਜ ਵਧਵਾ ਦੇ ਨਿਵਾਸ ਅਤੇ ਯਮੁਨਾਨਗਰ ਜ਼ਿਲ੍ਹੇ ’ਚ ਇਨੈਲੋ ਵਿਧਾਇਕ ਦਿਲਬਾਗ ਸਿੰਘ ਅਤੇ ਉਸ ਦੇ ਸਹਿਯੋਗੀਆਂ ਦੇ ਘਰਾਂ ਦੀ ਤਲਾਸ਼ੀ ਲਈ। ਇਸ ਤੋਂ ਬਾਅਦ ਦਿਲਬਾਗ ਸਿੰਘ ਨੂੰ ਅੱਗੇ ਦੀ ਪੁੱਛਗਿੱਛ ਲਈ ਗਿ੍ਰਫ਼ਤਾਰ ਕਰ ਲਿਆ ਗਿਆ। ਸੁਰੇਂਦਰ ਪਨਵਾਰ ਨੇ 2019 ਦੀਆਂ ਵਿਧਾਨ ਸਭਾ ਚੋਣਾਂ ’ਚ ਉਸ ਸਮੇਂ ਕੈਬਨਿਟ ਮੰਤਰੀ ਰਹੀ ਕਵਿਤਾ ਜੈਨ ਨੂੰ ਹਰਾ ਕੇ ਚੋਣ ਜਿੱਤੀ ਸੀ।
ਮਨੀ ਲਾਂਡਰਿੰਗ ਦਾ ਇਹ ਮਾਮਲਾ ਹਰਿਆਣਾ ਪੁਲਸ ਦੀਆਂ ਕਈ ਐੱਫ ਆਈ ਆਰ ’ਚ ਜਨਮਿਆ ਹੈ, ਜੋ ਯਮੁਨਾਨਗਰ ਅਤੇ ਨੇੜਲੇ ਜ਼ਿਲ੍ਹਿਆਂ ’ਚ ਪਿਛਲੇ ਦਿਨੀ ਲੀਜ਼ ਦੀ ਮਿਤੀ ਸਮਾਪਤ ਹੋਣ ਤੇ ਅਦਾਲਤ ਦੇ ਆਦੇਸ਼ ਤੋਂ ਬਾਅਦ ਵੀ ਬੱਜਰੀ ਅਤੇ ਰੇਤ ਦੇ ਕਥਿਤ ਗੈਰ-ਕਾਨੂੰਨੀ ਖਨਨ ਦੀ ਜਾਂਚ ਲਈ ਦਰਜ ਕੀਤੀ ਗਈ ਸੀ।

LEAVE A REPLY

Please enter your comment!
Please enter your name here