ਨਾਇਬ ਸਿੰਘ ਸੈਨੀ ਨੇ ਹਿਸਾਰ ’ਚ ਮਹਾਰਾਜਾ ਦਕਸ਼ ਪ੍ਰਜਾਪਤੀ ਜੈਅੰਤੀ ਸੂਬਾ ਪੱਧਰੀ ਸਮਾਰੋਹ ’ਚ ਲਗਾਈ ਐਲਾਨਾਂ ਦੀ ਝੜੀ

0
145

ਚੰਡੀਗੜ੍ਹ (�ਿਸ਼ਨ ਗਰਗ)
ਹਰਿਆਣਾ ਸਰਕਾਰ ਦੀ ਸੰਤ-ਮਹਾਂਪੁਰਸ਼ ਸਨਮਾਨ ਅਤੇ ਵਿਚਾਰ ਪ੍ਰਚਾਰ-ਪ੍ਰਸਾਰ ਯੋਜਨਾ ਦੇ ਤਹਿਤ ਸ਼ਨੀਵਾਰ ਜ਼ਿਲ੍ਹਾ ਹਿਸਾਰ ਵਿੱਚ ਮਹਾਰਾਜਾ ਦਕਸ਼ ਪ੍ਰਜਾਪਤੀ ਜੈਯੰਤੀ ਰਾਜ ਪੱਧਰੀ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਉਨ੍ਹਾ ਸਮਾਰੋਹ ਵਿਚ ਐਲਾਨ ਕਰਦੇ ਹੋਏ ਕਿਹਾ ਕਿ ਆਰਿਆ ਨਗਰ ਅਤੇ ਕੈਮੀਰ ਪਿੰਡ ਨੂੰ ਜਲਦੀ ਹੀ ਮਹਾਗ੍ਰਾਮ ਯੋਜਨਾ ’ਚ ਸ਼ਾਮਲ ਕੀਤਾ ਜਾਵੇਗਾ।ਇਸ ਤੋਂ ਇਲਾਵਾ ਆਰਿਆ ਨਗਰ ਪਿੰਡ ਵਿਚ ਜ਼ਮੀਨ ਉਪਲੱਬਧ ਹੋਣ ’ਤੇ ਡਾ. ਬੀ ਆਰ ਅੰਬੇਡਕਰ ਦੇ ਨਾਂਅ ਨਾਲ ਕਮਿਊਨਿਟੀ ਸੈਂਟਰ ਬਣਾਇਆ ਜਾਵੇਗਾ।ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਗੁਰੂ ਦਕਸ਼ ਆਈ ਟੀ ਆਈ ਆਰਿਆ ਨਗਰ ਹਿਸਾਰ ਵਿੱਚ 15 ਕਿਲੋਵਾਟ ਦਾ ਸੋਲਰ ਸਿਸਟਮ ਲਗਾਇਆ ਜਾਵੇਗਾ ਅਤੇ ਆਈ ਟੀ ਆਈ ’ਚ ਡਿਜੀਟਲ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਜਾਵੇਗਾ।ਉਨ੍ਹਾ ਕੁਮਹਾਰ ਧਰਮਸ਼ਾਲਾ ਪ੍ਰੇਮ ਨਗਰ ਹਿਸਾਰ ਵਿਚ ਸ਼ੈੱਡ ਦੇ ਨਿਰਮਾਣ ਲਈ 21 ਲੱਖ ਰੁਪਏ ਦੀ ਰਕਮ ਦੀ ਮਨਜ਼ੂਰੀ ਦਾ ਵੀ ਐਲਾਨ ਕੀਤਾ। ਉਨ੍ਹਾ ਕਿਹਾ ਕਿ ਹਰਿਆਣਾ ਮਿੱਟੀ ਕਲਾ ਬੋਰਡ ਦੇ ਬਜਟ ਵਿਚ ਵਾਧਾ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੋਂ ਲੱਖਾਂ ਸਾਲ ਪਹਿਲਾਂ ਪ੍ਰਜਾਪਤੀ ਬ੍ਰਹਮਾ ਨੇ ਪੰਚ ਤੱਤਾਂ (ਧਰਤੀ, ਜਲ, ਹਵਾ, ਆਕਾਸ਼ ਅਤੇ ਅਗਨੀ) ਦੀ ਵਰਤੋਂ ਨਾਲ ਸਿ੍ਰਸ਼ਟੀ ਦੀ ਰਚਨਾ ਕੀਤੀ ਸੀ। ਬ੍ਰਹਮਾ ਜੀ ਦੇ ਬੇਟੇ ਦਕਸ਼ ਪ੍ਰਜਾਪਤੀ ਨੇ ਵੀ ਇਨ੍ਹਾਂ ਪੰਚ ਤੱਤਾਂ ਦਾ ਇਸਤੇਮਾਲ ਕਰ ਕੇ ਭਾਂਡਿਆਂ ਦੀ ਕਲਾਕਾਰੀ ਕੀਤੀ। ਇਸ ਤਰ੍ਹਾਂ ਮਨੁੱਖਾਂ ਵਿਚ ਸਭ ਤੋਂ ਪਹਿਲਾਂ ਕਲਾਕਾਰ ਮਹਾਰਾਜਾ ਦਕਸ਼ ਪ੍ਰਜਾਪਤੀ ਹੀ ਸਨ। ਇਸ ਲਈ ਕੁਮਹਾਰ ਨੂੰ ਪ੍ਰਜਾਪਤੀ ਦੀ ਸੰਤਾਨ ਮੰਨ ਕੇ ਪ੍ਰਜਾਪਤੀ ਕਿਹਾ ਗਿਆ। ਉਨ੍ਹਾ ਕਿਹਾ ਕਿ ਜ਼ਿਲ੍ਹਾ ਹਿਸਾਰ ਦੇ ਬਨਵਾਲੀ ਤੇ ਰਾਖੀਗੜ੍ਹੀ ਵਿਚ ਜੋ ਖੁਦਾਈ ਕੀਤੀ ਗਈ, ਉਸ ਵਿਚ ਸਿੰਧ ਸਭਿਅਤਾ ਅਤੇ ਇਸ ਤੋਂ ਪਹਿਲਾਂ ਵੀ ਮਿੱਟੀ ਦੀਆਂ ਮੂਰਤੀਆਂ ਅਤੇ ਭਾਂਡੇ ਮਿਲੇ ਹਨ। ਇਨ੍ਹਾਂ ਮਿੱਟੀ ਦੇ ਭਾਂਡਿਆਂ ’ਤੇ ਹੋਈ ਚਿਤਰਕਾਰੀ ਤੋਂ ਇਹ ਵੀ ਪਤਾ ਲਗਦਾ ਹੈ ਕਿ ਉਸ ਸਮੇਂ ਸਮਾਜ ਦੀ ਆਰਥਕ ਦਸ਼ਾ ਕੀ ਸੀ। ਲੋਕਾਂ ਦਾ ਖਾਣ-ਪੀਣਾ ਕਿਵੇਂ ਸੀ ਅਤੇ ਸਮਾਜਿਕ ਦਿ੍ਰਸ਼ਟੀ ਨਾਲ ਲੋਕ ਉਸ ਸਮੇਂ ਕਿੰਨੀ ਤਰੱਕੀ ਕਰ ਚੁੱਕੇ ਸਨ।
ਉਨ੍ਹਾ ਪ੍ਰਜਾਪਤੀ ਸਮਾਜ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਿੱਟੀ ਤੋਂ ਨਾ ਸਿਰਫ ਭਾਂਡੇ, ਸਗੋਂ ਸਜਾਵਟੀ ਵਸਤੂਆਂ ਬਣਾਉਣ ਦੇ ਰਵਾਇਤੀ ਢੰਗਾਂ ਦੇ ਨਾਲ-ਨਾਲ ਨਵੀਂਆਂ ਤਕਨੀਕਾਂ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਆਮ ਇਸਤੇਮਾਲ ਦੇ ਭਾਂਡੇ ਦੇ ਨਾਲ-ਨਾਲ ਮਿੱਟੀ ਦੇ ਸਜਾਵਟ ਵਾਲੇ ਭਾਂਡੇ ਵੀ ਬਣਾਉਣ, ਜਿਨ੍ਹਾਂ ਦੀ ਵਿਦੇਸ਼ਾਂ ਵਿਚ ਬਹੁਤ ਮੰਗ ਹੈ। ਉਨ੍ਹਾਂ ਨੂੰ ਨਿਰਯਾਤ ਕੀਤਾ ਜਾ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਯਤਨ ਰਿਹਾ ਹੈ ਕਿ ਸਾਰੇ ਵਰਗਾਂ ਦੇ ਲੋਕ ਅੱਗੇ ਵਧਣ, ਸਾਰਿਆਂ ਦਾ ਉਥਾਨ ਹੋਵੇ ਅਤੇ ਸਾਰਿਆਂ ਨੂੰ ਬਰਾਬਰ ਦੇ ਹੱਕ ਮਿਲਣ।

LEAVE A REPLY

Please enter your comment!
Please enter your name here