ਰਣਬੀਰ ਢਿੱਲੋਂ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਇਗੀ

0
101

ਮੋਹਾਲੀ (ਗੁਰਜੀਤ ਬਿੱਲਾ)
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੰਸਥਾਪਕ, ਜਨਰਲ ਸਕੱਤਰ ਅਤੇ ਪੰਜਾਬ ਦੇ ਮੁਲਾਜ਼ਮਾਂ ਅਤੇ ਅਧਿਆਪਕਾਂ ਦੇ ਮੋਹਰੀ ਅਤੇ ਹਰਮਨ-ਪਿਆਰੇ ਆਗੂ, ਜਿਨ੍ਹਾਂ ਅੱਧੀ ਸਦੀ ਤੋਂ ਵੱਧ ਮੁਲਾਜ਼ਮ ਸੰਘਰਸ਼ਾਂ ਦੀ ਅਗਵਾਈ ਕੀਤੀ, ਨੂੰ ‘ਸਾਥੀ ਢਿੱਲੋਂ ਅਮਰ ਰਹੇ, ਢਿੱਲੋਂ ਤੇਰੀ ਸੋਚ ’ਤੇ ਪਹਿਰਾ ਦੇਵਾਂਗੇ ਠੋਕ ਕੇ’ ਦੇ ਅਕਾਸ਼ ਗੰੂਜਵੇਂ ਨਾਅਰਿਆਂ ਨਾਲ ਅੰਤਮ ਵਿਦਾਈ ਦਿਤੀ ਗਈ।
ਸ਼ਨੀਵਾਰ ਸਵੇਰੇ 11 ਵਜੇ ਉਨ੍ਹਾ ਦੀ ਮਿ੍ਰਤਕ ਦੇਹ ਨੂੰ ਉਨ੍ਹਾ ਦੀ 3-ਬੀ 1 ਦੀ ਰਿਹਾਇਸ਼ ਤੋਂ ਕਾਰਾਂ ਤੇ ਮੋਟਰਸਾਇਕਲਾਂ ਦੇ ਕਾਫਲੇ ਨਾਲ ਸ਼ਮਸ਼ਾਨਘਾਟ ਬਲੌਂਗੀ ਲਿਆਂਦਾ ਗਿਆ, ਜਿਥੇ ਉਨ੍ਹਾ ਦੀ ਮਿ੍ਰਤਕ ਦੇਹ ’ਤੇ ਲਾਲ ਝੰਡਾ ਪਾਇਆ ਗਿਆ।
ਪੰਜਾਬ ਦੀਆਂ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਵੱਲੋਂ ਦੁਸ਼ਾਲੇ ਪਾ ਕੇ ਸਾਥੀ ਢਿੱਲੋਂ ਨੂੰ ਸ਼ਰਧਾਂਜਲੀ ਦਿੱਤੀ ਗਈ।ਇਸ ਮੌਕੇ ਸੈਂਕੜੇ ਦੀ ਗਿਣਤੀ ਵਿੱਚ ਦੋਸਤ, ਮਿੱਤਰ, ਰਿਸ਼ਤੇਦਾਰ ਤੇ ਪੰਜਾਬ ਦੀਆਂ ਯੂਨੀਅਨਾਂ ਦੇ ਵੱਖ-ਵੱਖ ਆਗੂ ਹਾਜ਼ਰ ਸਨ।ਉਨ੍ਹਾ ਦੀ ਮਿ੍ਰਤਕ ਦੇਹ ਨੂੰ ਉਨ੍ਹਾ ਦੇ ਸਪੁੱਤਰ ਡਾ. ਅਮਰਦੀਪ ਸਿੰਘ ਢਿੱਲੋਂ ਨੇ ਅਗਨੀ ਦਿਖਾਈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਇਲਾਵਾ ਸਾਥੀ ਦੇ ਪਰਵਾਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਨੇਤਾਵਾਂ ਬੰਤ ਬਰਾੜ, ਭੂਪਿੰਦਰ ਸਾਂਬਰ, ਜਸਪਾਲ ਸਿੰਘ ਦੱਪਰ, ਮਹਿੰਦਰ ਪਾਲ ਸਿੰਘ, ਪ੍ਰੀਤਮ ਸਿੰਘ ਹੁੰਦਲ, ਗੁਰਨਾਮ ਕੰਵਰ, ਦਿਲਦਾਰ, ਡਾ. ਸੁਖਦੇਵ ਸਿੰਘ ਸਿਰਸਾ, ਭਾਗ ਸਿੰਘ ਗੀਗੇ ਮਾਜਰਾ, ਗੁਰਦਿਆਲ ਸਿੰਘ ਵਿਰਕ, ਸੁਖਪਾਲ ਸਿੰਘ ਹੁੰਦਲ, ਮੁਲਾਜ਼ਮ ਆਗੂ ਸੁੱਚਾ ਸਿੰਘ ਖਟੜਾ, ਐੱਮ ਸੀ ਰਣਜੀਤ ਸਿੰਘ ਹੰਸ, ਕਰਤਾਰ ਸਿੰਘ ਪਾਲ, ਗੁਰਮੇਲ ਸਿੰਘ ਸਿੱਧੂ, ਹਰਨੇਕ ਸਿੰਘ ਮਾਵੀ, ਸੁਰਿੰਦਰ ਸਿੰਘ ਪੰਜਾਬ ਰੋਡਵੇਜ਼, ਯੂ ਟੀ ਫੈਡਰੇਸ਼ਨ ਦੇ ਵੱਖ-ਵੱਖ ਆਗੂ ਪਿ੍ਰੰਸੀਪਲ ਸ਼ਵਿੰਦਰ ਸਿੰਘ, ਰਜਿੰਦਰ ਕੁਮਾਰ, ਰਾਜਕੁਮਾਰ, ਮੇਜਰ ਸਿੰਘ, ਐੱਮ ਸੀ ਸੁੱਚਾ ਸਿੰਘ ਕਲੌੜ, ਕਾਕਾ ਸਿੰਘ ਹਾਊਸਫੈਡ, ਸੁਦਾਗਰ ਖਾਨ, ਦਿਲਬਾਗ ਸਿੰਘ, ਪ੍ਰੇਮ ਕੁਮਾਰ, ਸੁਖਚੈਨ ਸਿੰਘ ਸੈਣੀ, ਸੁਖਚੈਨ ਸਿੰਘ ਖਹਿਰਾ, ਸੁਸ਼ੀਲ ਕੁਮਾਰ, ਚਰਨਜੀਤ ਸਿੰਘ, ਸਤਵੰਤ ਕੌਰ ਜੌਹਲ, ਰੇਸ਼ਮ ਸਿੰਘ, ਯਸ਼ਪਾਲ, ਕਾਮਰੇਡ ਬਾਗੜੀ, ਸਤ ਪ੍ਰਕਾਸ਼ ਸ਼ਰਮਾ ਅਤੇ ਹੋਰ ਬਹੁਤ ਸਾਰੇ ਆਗੂ ਅੰਤਮ ਰਸਮਾਂ ਵੇਲੇ ਹਾਜ਼ਰ ਸਨ।

LEAVE A REPLY

Please enter your comment!
Please enter your name here