ਮੁੰਬਈ : ਮੁੰਬਈ ’ਚ ਸ਼ਨੀਵਾਰ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਮਹਾਨਗਰ ਦੇ ਕਈ ਇਲਾਕਿਆਂ ’ਚ ਪਾਣੀ ਭਰ ਗਿਆ। ਮੌਸਮ ਵਿਪਾਗ ਨੇ ਦੱਸਿਆ ਕਿ ਮੁੰਬਈ ’ਚ ਸ਼ਨੀਵਾਰ ਸਵੇਰੇ ਅੱਠ ਵਜੇ ਤੱਕ ਪਿਛਲੇ 24 ਘੰਟਿਆਂ ’ਚ 91 ਮਿ. ਮੀ. ਬਾਰਿਸ਼ ਹੋਈ, ਜਦਕਿ ਇਸ ਦੇ ਪੂਰਬੀ ਅਤੇ ਪੱਛਮੀ ਉਪ ਨਗਰਾਂ ’ਚ ਕ੍ਰਮਵਾਰ 87 ਅਤੇ 93 ਮਿ. ਮੀ. ਬਾਰਿਸ਼ ਦਰਜ ਕੀਤੀ ਗਈ। ਆਈ ਐੱਮ ਡੀ ਨੇ ਨਾਗਪੁਰ ਅਤੇ ਵਿਦਰਭ ਖੇਤਰ ’ਚ ਸ਼ਨੀਵਾਰ ਬਾਰਿਸ਼ ਅਤੇ ਅਗਲੇ ਦੋ ਦਿਨ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਜ਼ਰੂਰੀ ਹੋਵੇ ਤਾਂ ਹੀ ਘਰ ’ਚੋਂ ਬਾਹਰ ਨਿਕਲਣ।
ਮੌਸਮ ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖਾੜੀ ’ਚ ਹੇਠਲਾ ਦਬਾਅ 21-22 ਜੁਲਾਈ ਤੱਕ ਘੱਟ ਹੋ ਜਾਵੇਗਾ। ਹਾਲਾਂਕਿ ਅਗਲੇ 4 ਤੋਂ 5 ਦਿਨਾਂ ’ਚ 25-26 ਜੁਲਾਈ ਤੱਕ ਮੁੰਬਈ ਅਤੇ ਨੇੜਲੇ ਖੇਤਰਾਂ ’ਚ ਆਮ ਬਾਰਿਸ਼ ਜਾਰੀ ਰਹੇਗੀ। ਅਜੇ ਬਾਰਿਸ਼ ਪੂਰੀ ਤਰ੍ਹਾਂ ਰੁਕਣ ਵਾਲੀ ਨਹੀਂ।



