12.2 C
Jalandhar
Sunday, January 5, 2025
spot_img

ਸੜਕ ਹਾਦਸੇ ’ਚ ਫੌਜ ਦੇ ਪੰਜ ਜਵਾਨ ਜ਼ਖ਼ਮੀ

ਜਲੰਧਰ : ਸ਼ਨੀਵਾਰ ਸਵੇਰੇ ਜਲੰਧਰ ਦੇ ਸੁੱਚੀ ਪਿੰਡ ਨੇੜੇ ਫੌਜ ਦੇ ਟਰੱਕ ਅਤੇ ਨਿੱਜੀ ਟਰੱਕ ਵਿਚਾਲੇ ਟੱਕਰ ਹੋ ਗਈ।ਹਾਦਸੇ ’ਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।ਟਰੱਕ ’ਚ ਸਵਾਰ ਫੌਜ ਦੇ 5 ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ ਦੀਆਂ ਟੀਮਾਂ ਅਤੇ ਥਾਣਾ ਨੰਬਰ 8 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਫੌਜ ਨੇ ਕਰੇਨ ਦੀ ਮਦਦ ਨਾਲ ਦੋਵੇਂ ਵਾਹਨਾਂ ਨੂੰ ਸਾਈਡ ’ਤੇ ਕਰਵਾਇਆ।ਦੱਸਿਆ ਜਾ ਰਿਹਾ ਹੈ ਕਿ ਹਾਦਸਾ ਨਿੱਜੀ ਟਰੱਕ ਦਾ ਟਾਇਰ ਫਟਣ ਕਾਰਨ ਹੋਇਆ। ਟਾਇਰ ਫਟਣ ਕਾਰਨ ਉਹ ਬੇਕਾਬੂ ਹੋ ਗਿਆ ਤੇ ਸੜਕ ਵਿਚਾਲੇ ਬਣੇ ਡਿਵਾਈਡਰ ਨੂੰ ਤੋੜਦਾ ਹੋਇਆ ਦੂਜੇ ਪਾਸੇ ਫੌਜ ਦੇ ਟਰੱਕ ਨਾਲ ਜਾ ਟਕਰਾਇਆ। ਟੱਕਰ ਏਨੀ ਭਿਆਨਕ ਸੀ ਕਿ ਫੌਜ ਦੇ ਟਰੱਕ ਦੇ ਪਰਖੱਚੇ ਉਡ ਗਏ। ਟਰੱਕ ਵਿੱਚ ਫੌਜ ਦੇ 5 ਜਵਾਨ ਸਨ, ਜੋ ਜ਼ਖ਼ਮੀ ਹੋ ਗਏ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।ਫਿਲਹਾਲ ਟਰੱਕ ਡਰਾਈਵਰ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

Related Articles

LEAVE A REPLY

Please enter your comment!
Please enter your name here

Latest Articles