ਨੂਹ ’ਚ ਇੰਟਰਨੈੱਟ 24 ਘੰਟਿਆਂ ਲਈ ਬੰਦ

0
157

ਨੂਹ : ਸੋਮਵਾਰ ਜਲਾਭਿਸ਼ੇਕ ਯਾਤਰਾ ਦੇ ਮੱਦੇਨਜ਼ਰ ਹਰਿਆਣਾ ਦੇ ਨੂਹ ’ਚ ਇੰਟਰਨੈੱਟ 24 ਘੰਟੇ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਫੈਸਲਾ ਪਿਛਲੀ ਵਾਰ ਨੂਹ ’ਚ ਹੋਈ ਹਿੰਸਾ ਦੇ ਮੱਦੇਨਜ਼ਰ ਲਿਆ ਗਿਆ ਹੈ। ਇੱਥੇ ਇੰਟਰਨੈੱਟ 22 ਜੁਲਾਈ ਨੂੰ ਸ਼ਾਮ 6 ਵਜੇ ਤੋਂ 23 ਜੁਲਾਈ ਨੂੰ ਸ਼ਾਮ 6 ਵਜੇ ਤੱਕ ਬੰਦ ਰਹੇਗਾ।
ਇਸ ਤੋਂ ਇਲਾਵਾ ਐੱਸ ਐੱਮ ਐੱਸ ਭੇਜਣ ’ਤੇ ਵੀ ਰੋਕ ਰਹੇਗੀ। ਡੋਂਗਲ ਇੰਟਰਨੈੱਟ ਵੀ ਇਸ ਦੌਰਾਨ ਕੰਮ ਨਹੀਂ ਕਰੇਗਾ। ਬੈਂਕਿੰਗ ਅਤੇ ਰੀਚਾਰਜ ਨੂੰ ਛੋਟ ਦਿੱਤੀ ਗਈ ਹੈ। ਲੀਜ਼ਡ ਲਾਈਨ ਦਾ ਇੰਟਰਨੈੱਟ ਅਤੇ ਕਾਲਿੰਗ ਜਾਰੀ ਰਹੇਗੀ।

LEAVE A REPLY

Please enter your comment!
Please enter your name here