ਜਿੰਦਲ ਗਰੁੱਪ ਦੇ ਅਧਿਕਾਰੀ ’ਤੇ ਜਹਾਜ਼ ’ਚ ਮਹਿਲਾ ਨਾਲ ਅਸ਼ਲੀਲ ਹਰਕਤ ਦਾ ਕੇਸ ਦਰਜ

0
122

ਕੋਲਕਾਤਾ : ਕੋਲਕਾਤਾ-ਅਬੂ ਧਾਬੀ ਉਡਾਣ ’ਤੇ ਮਹਿਲਾ ਸਹਿ-ਮੁਸਾਫਰ ਨਾਲ ਕਥਿਤ ਛੇੜਛਾੜ ਦੇ ਦੋਸ਼ ਵਿਚ ਜਿੰਦਲ ਗਰੁੱਪ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਬਿਧਨਨਗਰ ਸਿਟੀ ਪੁਲਸ ਦੇ ਅਧਿਕਾਰੀ ਨੇ ਕਿਹਾ ਕਿ ਪੀੜਤ ਮਹਿਲਾ ਦੇ ਮਾਪਿਆਂ ਦੀ ਸ਼ਿਕਾਇਤ ’ਤੇ ਐਤਵਾਰ ਕੋਲਕਾਤਾ ਦੇ ਉੱਤਰ ਵਿਚ ਬਾਹਰਵਾਰ ਸਥਿਤ ਏਅਰਪੋਰਟ ਪੁਲਸ ਥਾਣੇ ਵਿਚ ਐੱਫ ਆਈ ਆਰ ਦਰਜ ਕੀਤੀ ਗਈ ਹੈ।
ਮਹਿਲਾ ਯਾਤਰੀ ਨੇ ਐੱਕਸ ’ਤੇ ਲੜੀਵਾਰ ਪੋਸਟਾਂ ਵਿਚ ਦਾਅਵਾ ਕੀਤਾ ਸੀ ਕਿ ਉਡਾਣ ਦੌਰਾਨ ਉਸ ਦੀ ਨਾਲ ਦੀ ਸੀਟ ’ਤੇ ਬੈਠੇ ਕੰਪਨੀ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ ਨੇ ਫਿਲਮ ਦੀ ਕਲਿੱਪਸ ਦੇ ਨਾਂਅ ’ਤੇ ਉਸ ਨੂੰ ਅਸ਼ਲੀਲ ਵੀਡੀਓਜ਼ ਦਿਖਾਏ। ਪੁਲਸ ਅਧਿਕਾਰੀ ਨੇ ਕਿਹਾ ਕਿ ਐੱਫ ਆਈ ਆਰ ਵਿਚ ਧਾਰਾ 74 ਤੇ ਧਾਰਾ 75 ਜੋੜੀ ਗਈ ਹੈ ਤੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੇ ਉਨ੍ਹਾ ਦੀ ਕੰਪਨੀ ਦੀ ਸਿਫਰ-ਸਹਿਣਸ਼ੀਲਤਾ ਪਾਲਿਸੀ ਹੈ ਤੇ ਉਨ੍ਹਾ ਸੰਬੰਧਤ ਕਾਰਜਕਾਰੀ ਅਧਿਕਾਰੀ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਦਾ ਵਾਅਦਾ ਕੀਤਾ ਸੀ। ਕੰਪਨੀ ਨੇ ਸਨਿੱਚਰਵਾਰ ਨੂੰ ਇਕ ਬਿਆਨ ਵਿਚ ਕਿਹਾ ਸੀ ਕਿ ਸੰਬੰਧਤ ਅਧਿਕਾਰੀ ਨੂੰ ਪ੍ਰਸ਼ਾਸਕੀ ਛੁੱਟੀ ’ਤੇ ਭੇਜ ਦਿੱਤਾ ਹੈ ਤੇ ਕਿਸੇ ਤੀਜੀ ਧਿਰ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here