ਯੂ ਪੀ ਸਰਕਾਰ ਹੁਕਮ ਵਾਪਸ ਲਵੇ : ਜਯੰਤ ਚੌਧਰੀ

0
158

ਮੁਜ਼ੱਫਰਨਗਰ : ਭਾਜਪਾ ਦੇ ਭਾਈਵਾਲ ਰਾਸ਼ਟਰੀ ਲੋਕ ਦਲ ਦੇ ਮੁਖੀ ਜਯੰਤ ਚੌਧਰੀ ਨੇ ਯੂ ਪੀ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਕਾਂਵੜੀਆਂ ਦੀ ਯਾਤਰਾ ਦੇ ਰੂਟ ’ਤੇ ਪੈਣ ਵਾਲੀਆਂ ਖਾਣ-ਪੀਣ ਵਾਲੀਆਂ ਦੁੁਕਾਨਾਂ ਦੇ ਮਾਲਕਾਂ ਦਾ ਨਾਂਅ ਪ੍ਰਦਰਸ਼ਤ ਕੀਤੇ ਜਾਣ ਸੰਬੰਧੀ ਆਪਣੇ ਹੁਕਮਾਂ ਨੂੰ ਵਾਪਸ ਲਏ। ਚੌਧਰੀ ਨੇ ਕਿਹਾ ਕਿ ਤੀਰਥ ਯਾਤਰਾ ਕਿਸੇ ਇਕ ਧਰਮ ਜਾਂ ਜਾਤ ਨਾਲ ਸੰਬੰਧਤ ਨਹੀਂ।
ਕਾਂਵੜੀਏ ਯਾਤਰਾ ਦੌਰਾਨ ਜਦੋਂ ਕਿਸੇ ਦੁਕਾਨਦਾਰ ਤੋਂ ਕੋਈ ਵਸਤੂ ਜਾਂ ਹੋਰ ਸੇਵਾ ਲੈਂਦੇ ਹਨ ਤਾਂ ਉਸ ਤੋਂ ਉਹਦਾ ਧਰਮ ਨਹੀਂ ਪੁੱਛਦੇ ਅਤੇ ਨਾ ਹੀ ਇਸ ਮਸਲੇ (ਤੀਰਥ ਯਾਤਰਾ) ਨੂੰ ਕਿਸੇ ਧਰਮ ਨਾਲ ਜੋੜਿਆ ਜਾਣਾ ਚਾਹੀਦਾ ਹੈ। ਅਜੇ ਵੀ ਵੇਲਾ ਹੈ ਕਿ ਇਨ੍ਹਾਂ ਹੁਕਮਾਂ ਨੂੰ ਵਾਪਸ ਲਿਆ ਜਾਵੇ।

LEAVE A REPLY

Please enter your comment!
Please enter your name here