ਬੰਗਾਲ ਅਸੰਬਲੀ ’ਚ ਨੀਟ ਦੇ ਖਿਲਾਫ ਮਤਾ ਪਾਸ

0
136

ਕੋਲਕਾਤਾ : ਬੰਗਾਲ ਅਸੈਂਬਲੀ ਨੇ ਬੁੱਧਵਾਰ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (ਨੀਟ) ’ਚ ਕਥਿਤ ਬੇਨਿਯਮੀਆਂ ਦੇ ਖਿਲਾਫ ਰਾਜ ਸਰਕਾਰ ਵੱਲੋਂ ਪੇਸ਼ ਮਤਾ ਪਾਸ ਕੀਤਾ। ਮਤੇ ’ਤੇ ਚਰਚਾ ਦਾ ਜਵਾਬ ਦਿੰਦੇ ਹੋਏ ਸੰਸਦੀ ਮਾਮਲਿਆਂ ਦੇ ਮੰਤਰੀ ਸ਼ੋਭਨਦੇਵ ਚਟੋਪਾਧਿਆਏ ਨੇ ਨੀਟ ’ਚ ਵੱਡੇ ਪੱਧਰ ’ਤੇ ਧਾਂਦਲੀ ਦਾ ਦੋਸ਼ ਲਗਾਇਆ ਅਤੇ ਇਸ ਨੂੰ ਆਜ਼ਾਦ ਭਾਰਤ ’ਚ ਸਿੱਖਿਆ ਖੇਤਰ ’ਚ ਸਭ ਤੋਂ ਵੱਡਾ ਘੁਟਾਲਾ ਦੱਸਿਆ। ਭਾਜਪਾ ਵਿਧਾਇਕ ਸ਼ੰਕਰ ਘੋਸ਼ ਨੇ ਮਤੇ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਤਿ੍ਰਣਮੂਲ ਕਾਂਗਰਸ ਸਰਕਾਰ ਨੂੰ ਮਾਮਲੇ ’ਤੇ ਚਰਚਾ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ, ਕਿਉਂਕਿ ਸਿੱਖਿਆ ਖੇਤਰ ’ਚ ਸਭ ਤੋਂ ਵੱਡਾ ਘਪਲਾ ਮਮਤਾ ਬੈਨਰਜੀ ਦੇ ਸ਼ਾਸਨ ਦੌਰਾਨ ਬੰਗਾਲ ’ਚ ਹੋਇਆ ਸੀ। ਇਸ ਸੈਸ਼ਨ ’ਚ ਤਿ੍ਰਣਮੂਲ ਸ਼ੁੱਕਰਵਾਰ ਨੂੰ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ’ਚ ਜਲਦਬਾਜ਼ੀ ਦੇ ਖਿਲਾਫ ਮਤਾ ਵੀ ਲਿਆਏਗੀ।

LEAVE A REPLY

Please enter your comment!
Please enter your name here