ਘੱਟੋ-ਘੱਟ ਉਜਰਤ 400 ਰੁਪਏ ਕੀਤੀ ਜਾਵੇ : ਚਿਦੰਬਰਮ

0
139

ਨਵੀਂ ਦਿੱਲੀ : ਕੇਂਦਰੀ ਬਜਟ ’ਤੇ ਬੁੱਧਵਾਰ ਰਾਜ ਸਭਾ ’ਚ ਬਹਿਸ ਦੌਰਾਨ ਸਾਬਕਾ ਵਿੱਤ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਘੱਟੋ-ਘੱਟ ਉਜਰਤ 400 ਰੁਪਏ ਯਕੀਨੀ ਬਣਾਉਣ ਅਤੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਲਈ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਕੀਤੀ। ਉਨ੍ਹਾ ਮਾਰਚ ਤੱਕ ਸਿੱਖਿਆ ਕਰਜ਼ਿਆਂ ਦੀ ਬਕਾਇਆ ਰਕਮ ਮੁਆਫ ਕਰਨ, ਵਿਵਾਦਪੂਰਨ ਅਗਨੀਵੀਰ ਫੌਜੀ ਭਰਤੀ ਯੋਜਨਾ ਨੂੰ ਖਤਮ ਕਰਨ ਅਤੇ ਮੈਡੀਕਲ ਕੋਰਸਾਂ (ਜੋ ਰਾਜ ਨਹੀਂ ਚਾਹੁੰਦੇ) ਲਈ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ। ਉਨ੍ਹਾ ਕਿਹਾ ਕਿ ਬੇਰੁਜ਼ਗਾਰੀ ਸਭ ਤੋਂ ਵੱਡੀ ਚੁਣੌਤੀ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਨੇ ਜੂਨ 2024 ’ਚ ਆਲ-ਇੰਡੀਆ ਬੇਰੁਜ਼ਗਾਰੀ ਦਰ 9.2 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ।

LEAVE A REPLY

Please enter your comment!
Please enter your name here