ਕਲਾਨੌਰ (ਮਨਦੀਪ ਕੋਹਲੀ)
ਐੱਸ ਪੀ (ਡੀ) ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਸ ਥਾਣਾ ਕਲਾਨੌਰ ਦੇ ਪਿੰਡ ਅਗਵਾਨ ਦੇ ਖੇਤਾਂ ਵਿੱਚੋਂ ਇੱਕ ਡਰੋਨ ਮਿਲਿਆ, ਜਿਹਦੇ ਚਲਦੇ ਬੀ ਐੱਸ ਐੱਫ ਦੇ ਜਵਾਨਾਂ ਅਤੇ ਪੰਜਾਬ ਪੁਲਸ ਵੱਲੋਂ ਡੀ ਐੱਸ ਪੀ ਗੁਰਵਿੰਦਰ ਸਿੰਘ ਤੇ ਐੱਸ ਐੱਚ ਓ ਮੇਜਰ ਸਿੰਘ ਵੱਲੋਂ ਪੁਲਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਸਰਚ ਅਭਿਆਨ ਚਲਾਇਆ ਗਿਆ। ਸਰਚ ਬਿਆਨ ਦੌਰਾਨ 2 ਕਿਲੋ 241 ਗ੍ਰਾਮ ਹੈਰੋਇਨ ਬਰਾਮਦ ਹੋਈ।
ਸੈਨਾ ਮੁਖੀ ਦਾ ਦੌਰਾ
ਸ੍ਰੀਨਗਰ : ਜਨਰਲ ਉਪੇਂਦਰ ਦਿਵੇਦੀ ਨੇ ਵੀਰਵਾਰ ਕੰਟਰੋਲ ਰੇਖਾ ਦੇ ਨਾਲ ਲੱਗਦੇ ਖੇਤਰਾਂ ਦਾ ਦੌਰਾ ਕੀਤਾ। ਬਾਅਦ ’ਚ ਕਾਰਗਿਲ ਵਿਜੇ ਦਿਵਸ ਦੇ ਸਿਲਵਰ ਜੁਬਲੀ ਸਮਾਰੋਹ ਲਈ ਕਾਰਗਿਲ ਰਵਾਨਾ ਹੋਏ।
ਸੀ ਯੂ ਈ ਟੀ ਦੀ ਆਂਸਰ ਕੀਅ ਜਾਰੀ
ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਨੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (ਸੀ ਯੂ ਈ ਟੀ)-ਯੂ ਜੀ ਦੀ ਆਂਸਰ ਕੀਅ ਜਾਰੀ ਕਰ ਦਿੱਤੀ ਹੈ, ਜਿਸ ਨਾਲ ਅੰਡਰਗਰੈਜੂਏਟ ਦਾਖਲਾ ਪ੍ਰੀਖਿਆ ਲਈ ਨਤੀਜਾ ਐਲਾਨਣ ਦਾ ਰਾਹ ਪੱਧਰਾ ਹੋ ਗਿਆ ਹੈ।
ਇਸ ਤੋਂ ਪਹਿਲਾਂ ਨਤੀਜਾ ਐਲਾਨਣ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਸੀ। ਐੱਨ ਟੀ ਏ ਨੇ 7 ਜੁਲਾਈ ਨੂੰ ਇਸ ਲਈ ਆਰਜ਼ੀ ਆਂਸਰ ਕੀਅ ਜਾਰੀ ਕੀਤੀ ਸੀ। ਇਸ ਪ੍ਰੀਖਿਆ ਵਿਚ ਬੇਨੇਮੀਆਂ ਦੀ ਸ਼ਿਕਾਇਤ ਕਰਨ ਵਾਲਿਆਂ ਦੇ ਸਹੀ ਸਾਬਤ ਹੋਣ ਤੋਂ ਬਾਅਦ ਇਕ ਹਜ਼ਾਰ ਤੋਂ ਵੱਧ ਉਮੀਦਵਾਰਾਂ ਦੀ ਮੁੜ ਪ੍ਰੀਖਿਆ 19 ਜੁਲਾਈ ਨੂੰ ਲਈ ਗਈ ਸੀ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅੰਤਿਮ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ ਅਤੇ ਨਤੀਜਾ ਜਲਦੀ ਹੀ ਐਲਾਨਿਆ ਜਾਵੇਗਾ।


