25 C
Jalandhar
Sunday, September 8, 2024
spot_img

ਦਰਬਾਰ ਹਾਲ ਤੇ ਅਸ਼ੋਕ ਹਾਲ ਬਣੇ ਗਣਤੰਤਰ ਮੰਡਪ ਤੇ ਅਸ਼ੋਕ ਮੰਡਪ

ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਤੇ ਅਸ਼ੋਕ ਹਾਲ ਦਾ ਨਾਂਅ ਬਦਲ ਕੇ ਗਣਤੰਤਰ ਮੰਡਪ ਤੇ ਅਸ਼ੋਕ ਮੰਡਪ ਕਰ ਦਿੱਤਾ ਹੈ। ਇਸ ਲਈ ਦਲੀਲ ਦਿੱਤੀ ਗਈ ਹੈ ਕਿ ਦਰਬਾਰ ਭਾਰਤੀ ਰਾਜਿਆਂ ਤੇ ਬਿ੍ਰਟਿਸ਼ ਰਾਜ ਦੌਰਾਨ ਅਦਾਲਤਾਂ ਨੂੰ ਕਹਿੰਦੇ ਸਨ, ਪਰ ਹੁਣ ਭਾਰਤ ਗਣਰਾਜ ਬਣ ਚੁੱਕਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਰਾਸ਼ਟਰਪਤੀ ਭਵਨ ਕੰਪਲੈਕਸ ’ਚ ਸਥਿਤ ਮਸ਼ਹੂਰ ਮੁਗਲ ਗਾਰਡਨ ਦਾ ਨਾਂਅ ‘ਅੰਮਿ੍ਰਤ ਉਦਯਾਨ’ ਰੱਖਿਆ ਗਿਆ ਸੀ।
ਰਾਸ਼ਟਰਪਤੀ ਭਵਨ ਸਕੱਤਰੇਤ ਨੇ ਇੱਕ ਬਿਆਨ ’ਚ ਕਿਹਾ ਕਿ ਨਾਂਅ ਬਦਲਣ ਦਾ ਮਕਸਦ ਰਾਸ਼ਟਰਪਤੀ ਭਵਨ ਦੇ ਵਾਤਾਵਰਨ ਨੂੰ ‘ਭਾਰਤੀ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਲੋਕ-ਪ੍ਰਣਾਲੀ ਦਾ ਪ੍ਰਤੀਬਿੰਬ’ ਬਣਾਉਣਾ ਹੈ। ਰਾਸ਼ਟਰਪਤੀ ਭਵਨ, ਰਾਸ਼ਟਰਪਤੀ ਦਾ ਦਫਤਰ ਤੇ ਰਿਹਾਇਸ਼, ਰਾਸ਼ਟਰ ਦਾ ਪ੍ਰਤੀਕ ਅਤੇ ਲੋਕਾਂ ਦੀ ਅਨਮੋਲ ਵਿਰਾਸਤ ਹੈ, ਇਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਦਰਬਾਰ ਹਾਲ ’ਚ ਰਾਸ਼ਟਰੀ ਪੁਰਸਕਾਰਾਂ ਸਬੰਧੀ ਪ੍ਰੋਗਰਾਮਾਂ ਵਰਗੇ ਮਹੱਤਵਪੂਰਨ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ। ਦਰਬਾਰ ਸ਼ਬਦ ਦਾ ਮਤਲਬ ਭਾਰਤੀ ਰਾਜਿਆਂ ਅਤੇ ਅੰਗਰੇਜ਼ਾਂ ਦੇ ਦਰਬਾਰ ਤੇ ਸਭਾਵਾਂ ਤੋਂ ਹੈ। ਭਾਰਤ ਦੇ ਗਣਤੰਤਰ ਬਣਨ ਤੋਂ ਬਾਅਦ ਦਰਬਾਰ ਸ਼ਬਦ ਦੀ ਸਾਰਥਕਤਾ ਖਤਮ ਹੋ ਗਈ ਹੈ। ਗਣਤੰਤਰ ਦੀ ਧਾਰਨਾ ਪ੍ਰਾਚੀਨ ਸਮੇਂ ਤੋਂ ਭਾਰਤੀ ਸਮਾਜ ’ਚ ਡੂੰਘੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ, ਇਸ ਲਈ ਇਸ ਦਾ ਢੁਕਵਾਂ ਨਾਂਅ ਗਣਤੰਤਰ ਮੰਡਪ ਹੈ।
ਇਸ ਦੇ ਨਾਲ ਹੀ, ਅਸ਼ੋਕ ਸ਼ਬਦ ਦਾ ਅਰਥ ਹੈ ਉਹ ਵਿਅਕਤੀ, ਜੋ ਸਾਰੇ ਦੁੱਖਾਂ ਤੋਂ ਮੁਕਤ ਜਾਂ ਕਿਸੇ ਵੀ ਦੁੱਖ ਤੋਂ ਰਹਿਤ ਹੈ। ਨਾਲ ਹੀ ‘ਅਸ਼ੋਕ’ ਸਮਰਾਟ ਅਸ਼ੋਕ ਨੂੰ ਦਰਸਾਉਂਦਾ ਹੈ, ਜੋ ਏਕਤਾ ਅਤੇ ਸ਼ਾਂਤੀਪੂਰਨ ਸਹਿ-ਹੋਂਦ ਦਾ ਪ੍ਰਤੀਕ ਹੈ। ਅਸ਼ੋਕ ਹਾਲ ਦਾ ਨਾਂਅ ਬਦਲ ਕੇ ‘ਅਸ਼ੋਕ ਮੰਡਪ’ ਕਰਨ ਨਾਲ ਭਾਸ਼ਾ ਵਿੱਚ ਇਕਸਾਰਤਾ ਆਵੇਗੀ ਅਤੇ ਅੰਗਰੇਜ਼ੀਕਰਨ ਦੇ ਨਿਸ਼ਾਨ ਮਿਟਣਗੇ।
ਪਿ੍ਰਅੰਕਾ ਗਾਂਧੀ ਨੇ ਰਾਸ਼ਟਰਪਤੀ ਭਵਨ ਦੇ ਦੋਵਾਂ ਹਾਲਾਂ ਦੇ ਨਾਂਅ ਬਦਲਣ ਨੂੰ ਲੈ ਕੇ ਕੇਂਦਰ ਦੀ ਐੱਨ ਡੀ ਏ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਦਰਬਾਰ ਦਾ ਕੋਈ ਸੰਕਲਪ ਨਹੀਂ, ਸਗੋਂ ‘ਸ਼ਹਿਨਸ਼ਾਹ’ ਦਾ ਸੰਕਲਪ ਹੈ। ਉਨ੍ਹਾ ਇਸ ਬਹਾਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਿੱਧਾ ਨਿਸ਼ਾਨਾ ਸਾਧਿਆ ਹੈ।

Related Articles

LEAVE A REPLY

Please enter your comment!
Please enter your name here

Latest Articles