ਕਾਂਸੀ ਦਾ ਹੀ ਸੋਨੇ ਵਰਗਾ

0
132

ਪੈਰਿਸ : ਭਾਰਤ ਨੇ ਸਪੇਨ ਨੂੰ 2-1 ਨਾਲ ਹਰਾ ਕੇ ਹਾਕੀ ਵਿਚ ਲਗਾਤਾਰ ਦੂਜੀ ਉਲੰਪਿਕ ’ਚ ਕਾਂਸੀ ਦਾ ਤਮਗਾ ਜਿੱਤਿਆ। ਦੋਨੋਂ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ। ਸਾਰੇ ਟੂਰਨਾਮੈਂਟ ਵਿਚ 10 ਗੋਲ ਕਰਕੇ ਹਰਮਨਪ੍ਰੀਤ ਸਭ ਤੋਂ ਵੱਧ ਗੋਲ ਕਰਨ ਵਾਲਾ ਰਿਹਾ। ਸੋਨ ਤਮਗਾ ਜਿੱਤਣ ਦਾ ਸੁਫਨਾ ਪੂਰਾ ਨਹੀਂ ਹੋਇਆ, ਤਾਂ ਵੀ ਆਖਰੀ ਮੈਚ ਖੇਡ ਰਹੇ ਗੋਲਕੀਪਰ ਪੀ ਆਰ ਸ੍ਰੀਜੇਸ਼ ਨੇ ਕਈ ਗੋਲ ਬਚਾਅ ਕੇ ਮੈਚ ਨੂੰ ਯਾਦਗਾਰੀ ਬਣਾ ਦਿੱਤਾ।
ਪਹਿਲੇ ਕੁਆਰਟਰ ਵਿਚ ਦੋਵੇਂ ਟੀਮਾਂ ਬਰਾਬਰੀ ’ਤੇ ਰਹੀਆਂ। ਦੂਜੇ ਕੁਆਰਟਰ ਵਿਚ ਸਪੇਨੀ ਕਪਤਾਨ ਮਾਰਕ ਮਿਰਾਲੇਸ ਨੇ ਪੈਨਲਟੀ ਕਾਰਨਰ ਨਾਲ ਗੋਲ ਕਰ ਦਿੱਤਾ।
ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨਾਲ ਗੋਲ ਕਰਕੇ ਮੈਚ ਬਰਾਬਰੀ ’ਤੇ ਲੈ ਆਂਦਾ। ਤੀਜੇ ਕੁਆਰਟਰ ਵਿਚ ਹਰਮਨਪ੍ਰੀਤ ਨੇ ਇਕ ਹੋਰ ਗੋਲ ਕਰਕੇ ਟੀਮ ਨੂੰ ਅੱਗੇ ਕਰ ਦਿੱਤਾ।

LEAVE A REPLY

Please enter your comment!
Please enter your name here