ਕਾਮਰੇਡ ਨਿਹਾਲ ਸਿੰਘ ਮਾਨਸਾ ਦਾ ਦੇਹਾਂਤ

0
208

ਮਾਨਸਾ (ਆਤਮਾ ਸਿੰਘ ਪਮਾਰ)
ਲੋਕ ਲਹਿਰਾਂ ਨੂੰ ਸਮਰਪਿਤ, ਬੇਦਾਗ ਸ਼ਖ਼ਸੀਅਤ, ਨਿਧੜਕ ਆਗੂ ਉੱਘੇ ਕਮਿਊਨਿਸਟ ਕਾਮਰੇਡ ਨਿਹਾਲ ਸਿੰਘ ਮਾਨਸਾ (87) ਸੰਖੇਪ ਬਿਮਾਰੀ ਕਾਰਨ ਪਰਵਾਰ ਅਤੇ ਪਾਰਟੀ ਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾ ਦੀ ਅੰਤਮ ਵਿਦਾਇਗੀ ਸਮੇਂ ਪਾਰਟੀ ਲੀਡਰਸ਼ਿਪ, ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ, ਸਬ-ਡਵੀਜ਼ਨ ਸਕੱਤਰ ਮਾਨਸਾ ਰੂਪ ਸਿੰਘ ਢਿੱਲੋਂ, ਬੁਢਲਾਡਾ ਦੇ ਸਕੱਤਰ ਵੇਦ ਪ੍ਰਕਾਸ਼ ਬੁਢਲਾਡਾ, ਸ਼ਹਿਰੀ ਸਕੱਤਰ ਰਤਨ ਭੋਲਾ, ਏਟਕ ਆਗੂ ਕਰਨੈਲ ਭੀਖੀ, ‘ਨਵਾਂ ਜ਼ਮਾਨਾ’ ਦੇ ਬੁਢਲਾਡਾ ਤੋਂ ਪੱਤਰਕਾਰ ਅਸ਼ੋਕ ਲਾਕੜਾ ਤੇ ਮੁਲਾਜ਼ਮ ਆਗੂ ਕਾਮਰੇਡ ਰਾਏਕੇ ਨੇ ਉਹਨਾ ਦੀ ਮਿ੍ਰਤਕ ਦੇਹ ’ਤੇ ਪਾਰਟੀ ਝੰਡਾ ਪਾ ਕੇ ਇਨਕਲਾਬੀ ਨਾਅਰਿਆਂ ਦੀ ਗੂੰਜ ਨਾਲ ਸਲਾਮੀ ਦਿੱਤੀ।ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ, ਸਾਬਕਾ ਕੌਂਸਲਰ ਮਨਜੀਤ ਸਿੰਘ ਮੀਤਾ, ਕਰਨੈਲ ਸਿੰਘ ਮਾਨਸਾ, ਮੇਜਰ ਸਿੰਘ ਦੂਲੋਵਾਲ, ਕਪੂਰ ਸਿੰਘ ਕੋਟ ਲੱਲੂ, ਸੁਖਦੇਵ ਸਿੰਘ ਪੰਧੇਰ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਚਰਨਜੀਤ ਸਿੰਘ ਹੀਰਕੇ, ਪਰਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਸਮੇਤ ਵੱਖ-ਵੱਖ ਧਾਰਮਕ, ਸਮਾਜਕ ਤੇ ਜਨਤਕ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਸਨ। ਕਾਮਰੇਡ ਅਰਸ਼ੀ ਨੇ ਕਿਹਾ ਕਿ ਕਾਮਰੇਡ ਨਿਹਾਲ ਸਿੰਘ ਮਾਨਸਾ ਦਾ ਵਿਛੋੜਾ ਪਾਰਟੀ, ਪਰਵਾਰ ਤੇ ਖੱਬੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।

LEAVE A REPLY

Please enter your comment!
Please enter your name here