ਕਸ਼ਮੀਰ ਮੁਕਾਬਲੇ ’ਚ 2 ਜਵਾਨ ਸ਼ਹੀਦ

0
199

ਸ੍ਰੀਨਗਰ : ਅਨੰਤਨਾਗ ਜ਼ਿਲ੍ਹੇ ਵਿਚ ਸ਼ਨੀਵਾਰ ਮੁਕਾਬਲੇ ਵਿਚ 2 ਜਵਾਨ ਸ਼ਹੀਦ ਤੇ 3 ਜ਼ਖਮੀ ਹੋ ਗਏ। ਦਹਿਸ਼ਤਗਰ ਡੋਡਾ ਤੋਂ ਭੱਜ ਕੇ ਅਨੰਤਨਾਗ ਦੇ ਇਲਾਕੇ ਵਿਚ ਵੜੇ ਸਨ। ਬਾਅਦ ਦੁਪਹਿਰ 2 ਵਜੇ ਤੋਂ ਕੋਕੇਰਨਾਗ ਟਾਊਨ ’ਚ ਮੁਕਾਬਲਾ ਚੱਲ ਰਿਹਾ ਸੀ।
ਪੁਲਸ ਨੂੰ ਦਹਿਸ਼ਤਗਰਦਾਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਇਸ ਦੇ ਬਾਅਦ ਪੁਲਸ ਤੇ ਫੌਜ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਦਹਿਸ਼ਤਗਰਦਾਂ ਨੇ ਹਮਲਾ ਕਰ ਦਿੱਤਾ। ਇਕ ਸਾਲ ਵਿਚ ਕੋਕੇਰਨਾਗ ਵਿਚ ਇਹ ਦੂਜਾ ਮੁਕਾਬਲਾ ਹੈ। ਪਿਛਲੇ ਮੁਕਾਬਲੇ ’ਚ 3 ਜਵਾਨ ਸ਼ਹੀਦ ਹੋ ਗਏ ਸਨ। ਉਧਰ, ਪੁਲਸ ਨੇ ਚਾਰ ਦਹਿਸ਼ਤਗਰਦਾਂ ਦੇ ਸਕੈੱਚ ਜਾਰੀ ਕੀਤੇ ਹਨ। ਇਨ੍ਹਾਂ ਨੂੰ ਆਖਰੀ ਵਾਰ ਕਠੂਆ ਜ਼ਿਲ੍ਹੇ ਵਿਚ ਦੇਖਿਆ ਗਿਆ। ਇਨ੍ਹਾਂ ਬਾਰੇ ਸੂਚਨਾ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਕਠੂਆ ਵਿਚ ਫੌਜੀ ਕਾਫਲੇ ’ਤੇ ਹਮਲਾ ਕਰਨ ਵਾਲਿਆਂ ’ਚ ਸ਼ਾਮਲ ਸਨ।

LEAVE A REPLY

Please enter your comment!
Please enter your name here