ਬੰਗਲਾਦੇਸ਼ ਦੇ ਚੀਫ ਜਸਟਿਸ ਦਾ ਅਸਤੀਫਾ

0
137

ਢਾਕਾ : ਬੰਗਲਾਦੇਸ਼ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਓਬੈਦੁਲ ਹਸਨ ਸ਼ਨੀਵਾਰ ਨਿਆਂ ਪਾਲਿਕਾ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਸੁਪਰੀਮ ਕੋਰਟ ਦਾ ਘਿਰਾਓ ਕਰਕੇ ਚੀਫ ਜਸਟਿਸ ਸਮੇਤ ਸਾਰੇ ਜੱਜਾਂ ਨੂੰ ਦੁਪਹਿਰ 1 ਵਜੇ ਤੱਕ ਅਸਤੀਫੇ ਦੇਣ ਲਈ ਕਿਹਾ ਸੀ।
ਚੀਫ ਜਸਟਿਸ ਨੇ ਸੁਪਰੀਮ ਕੋਰਟ ਕੰਪਲੈਕਸ ’ਚ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾ ਦੇਸ਼ ਭਰ ਵਿੱਚ ਸੁਪਰੀਮ ਕੋਰਟ, ਹਾਈ ਕੋਰਟ ਅਤੇ ਹੇਠਲੀਆਂ ਅਦਾਲਤਾਂ ਦੇ ਜੱਜਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਅਸਤੀਫਾ ਦੇਣ ਦਾ ਫੈਸਲਾ ਕੀਤਾ।
ਇਹ ਪੁੱਛੇ ਜਾਣ ’ਤੇ ਕਿ ਕੀ ਸੁਪਰੀਮ ਕੋਰਟ ਦੇ ਹੋਰ ਜੱਜ ਵੀ ਅਸਤੀਫਾ ਦੇਣਗੇ, ਚੀਫ ਜਸਟਿਸ ਨੇ ਕਿਹਾਇਹਦਾ ਫੈਸਲਾ ਉਨ੍ਹਾਂ ਕਰਨਾ ਹੈ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਅਸਤੀਫਾ ਨਾ ਦਿੱਤਾ ਤਾਂ ਉਹ ਜੱਜਾਂ ਅਤੇ ਚੀਫ ਜਸਟਿਸ ਦੀਆਂ ਰਿਹਾਇਸ਼ਾਂ ’ਤੇ ਧਾਵਾ ਬੋਲ ਦੇਣਗੇ।

LEAVE A REPLY

Please enter your comment!
Please enter your name here