ਕੋਲਕਾਤਾ ਦੇ ਵੱਡੇ ਸਰਕਾਰੀ ਹਸਪਤਾਲ ’ਚ ਮਹਿਲਾ ਡਾਕਟਰ ਦੀ ਰੇਪ ਤੋਂ ਬਾਅਦ ਹੱਤਿਆ

0
182

ਕੋਲਕਾਤਾ : ਪੁਲਸ ਕਮਿਸ਼ਨਰ ਪੁਨੀਤ ਗੋਇਲ ਨੇ ਸ਼ਨੀਵਾਰ ਕਿਹਾ ਕਿ ਮਹਿਲਾ ਪੋਸਟ ਗ੍ਰੈਜੂਏਟ ਟਰੇਨੀ ਡਾਕਟਰ ਦੀ ਕਥਿਤ ਬਲਾਤਕਾਰ ਤੋਂ ਬਾਅਦ ਹੱਤਿਆ ਦੇ ਦੋਸ਼ ਕੋਰਟ ਵਿਚ ਸਾਬਤ ਹੋ ਗਏ ਤਾਂ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ। ਉੱਤਰੀ ਕੋਲਕਾਤਾ ਵਿਚ ਸਰਕਾਰੀ ਆਰ ਜੀ ਕਾਰ ਹਸਪਤਾਲ ਵਿਚ ਡਾਕਟਰ ਦੀ ਸ਼ੁੱਕਰਵਾਰ ਲਾਸ਼ ਮਿਲੀ ਸੀ। ਲਾਸ਼ ਕੋਲੋਂ ਹੈੱਡ ਫੋਨ ਵੀ ਮਿਲਿਆ। ਮੁੱਢਲੀ ਡਾਕਟਰੀ ਜਾਂਚ ਵਿਚ ਕਤਲ ਤੋਂ ਪਹਿਲਾਂ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਸਰੀਰ ’ਤੇ ਅੱਖਾਂ ਤੋਂ ਗਿੱਟਿਆਂ ਤੱਕ 10 ਜ਼ਖਮ ਮਿਲੇ ਹਨ। ਕਮਿਸ਼ਨਰ ਨੇ ਕਿਹਾ ਕਿ ਸੰਜੇ ਰਾਏ ਨਾਂਅ ਦਾ ਬੰਦਾ ਫੜਿਆ ਗਿਆ ਹੈ। ਇਕ ਹੋਰ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਬੰਦਾ ਹਸਪਤਾਲ ਵਿਚ ਬਿਨਾਂ ਰੋਕ-ਟੋਕ ਦੇ ਘੁੰਮਦਾ ਰਹਿੰਦਾ ਸੀ। ਟੀ ਵੀ ਚੈਨਲਾਂ ਮੁਤਾਬਕ ਗਿ੍ਰਫਤਾਰ ਕੀਤਾ ਗਿਆ ਬੰਦਾ ਸਿਵਲ ਵਲੰਟੀਅਰ ਵਜੋਂ ਹਸਪਤਾਲ ਵਿਚ ਤਾਇਨਾਤ ਸੀ। ਇਹ ਵਲੰਟੀਅਰ ਪ੍ਰਸ਼ਾਸਨ ਦੀ ਮਦਦ ਕਰਦੇ ਹਨ।

LEAVE A REPLY

Please enter your comment!
Please enter your name here