ਹਾਵੜਾ ਜਾ ਰਹੀ ਪੰਜਾਬ ਮੇਲ ’ਚ ਅੱਗ ਦੀ ਅਫਵਾਹ ’ਤੇ ਯਾਤਰੀਆਂ ਨੇ ਛਾਲਾਂ ਮਾਰ ਦਿੱਤੀਆਂ

0
183

ਲਖਨਊ : ਯੂ ਪੀ ਦੇ ਸਾਹਜਹਾਂਪੁਰ ਕੋਲ ਪੰਜਾਬ ਮੇਲ ਐਕਸਪ੍ਰੈਸ ’ਚ ਐਤਵਾਰ ਸਵੇਰੇ ਅਚਾਨਕ ਭਗਦੜ ਮੱਚਣ ਨਾਲ 20 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। 7 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਘਟਨਾ ਬਰੇਲੀ ਅਤੇ ਕਟੜਾ ਸਟੇਸ਼ਨ ਦੇ ਵਿਚਕਾਰ ਵਾਪਰੀ। ਟਰੇਨ ’ਚ ਅੱਗ ਲੱਗਣ ਦੀ ਅਫਵਾਹ ਫੈਲ ਗਈ, ਜਿਸ ਕਾਰਨ ਕਈ ਯਾਤਰੀਆਂ ਨੇ ਛਾਲਾਂ ਮਾਰ ਦਿੱਤੀਆਂ।
ਟਰੇਨ ਨੰਬਰ 13006 ਪੰਜਾਬ ਮੇਲ ਐਕਸਪ੍ਰੈਸ ਅੰਮਿ੍ਰਤਸਰ ਤੋਂ ਹਾਵੜਾ ਜਾ ਰਹੀ ਸੀ। ਉਹ ਸਵੇਰੇ ਸਾਢੇ ਅੱਠ ਵਜੇ ਬਿਲਪੁਰ ਕਟੜਾ ਸਟੇਸ਼ਨ ਪਹੁੰਚੀ। ਜਨਰਲ ਕੋਚ ’ਚ ਧੂੰਆਂ ਭਰਦਾ ਦੇਖ ਕੇ ਲੋਕਾਂ ਨੇ ਸਮਝਿਆ ਕਿ ਬੋਗੀ ’ਚ ਅੱਗ ਲੱਗ ਗਈ ਹੈ। ਸਾਰੇ ਯਾਤਰੀ ਟਰੇਨ ਤੋਂ ਛਾਲ ਮਾਰਨ ਲੱਗੇ। ਇਕ ਯਾਤਰੀ ਨੇ ਦੱਸਿਆ ਕਿ ਸੀਜ਼ਫਾਇਰ ਸਿਲੰਡਰ ਲੀਕ ਹੋਣ ਕਾਰਨ ਧੂੰਆਂ ਨਿਕਲਿਆ ਸੀ ਪਰ ਲੋਕਾਂ ਨੇ ਸਮਝਿਆ ਕਿ ਅੱਗ ਦਾ ਧੂੰਆਂ ਹੈ। ਘਟਨਾ ਨੇ ਜੀ ਆਰ ਪੀ ਸਮੇਤ ਰੇਲਵੇ ਪ੍ਰਸ਼ਾਸਨ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਜਦੋਂ ਟਰੇਨ ਨੂੰ ਰੋਕ ਕੇ ਬੋਗੀਆਂ ਖਾਲੀ ਹੋਣ ਤੋਂ ਬਾਅਦ ਚੈੱਕ ਕੀਤਾ ਗਿਆ ਤਾਂ ਸਭ ਕੁਝ ਠੀਕ-ਠਾਕ ਪਾਇਆ ਗਿਆ। ਇਸ ਤੋਂ ਬਾਅਦ ਜ਼ਖਮੀਆਂ ਨੂੰ ਮਹਿਲਾ ਅਤੇ ਗਾਰਡ ਦੀ ਬੋਗੀ ’ਚ ਸ਼ਾਹਜਹਾਂਪੁਰ ਲਿਜਾਇਆ ਗਿਆ ਅਤੇ ਹਸਪਤਾਲ ਭੇਜਿਆ ਗਿਆ।

LEAVE A REPLY

Please enter your comment!
Please enter your name here