ਹਿਮਾਚਲ ’ਚ 280 ਤੋਂ ਵੱਧ ਸੜਕਾਂ ਬੰਦ

0
176

ਸ਼ਿਮਲਾ : ਭਾਰੀ ਮੀਂਹ ਕਰਕੇ ਹਿਮਾਚਲ ਵਿਚ 280 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ। ਊਨਾ ਵਿਚ ਨਦੀਆਂ, ਨਾਲਿਆਂ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਗਿਆ, ਜਦੋਂਕਿ ਲਾਹੌਲ ਤੇ ਸਪਿਤੀ ਪੁਲਸ ਨੇ ਸਥਾਨਕ ਲੋਕਾਂ ਤੇ ਯਾਤਰੀਆਂ ਨੂੰ ਵਧੇਰੇ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ।
ਪ੍ਰਸ਼ਾਸਨ ਨੇ ਲੋਕਾਂ ਨੂੰ ਜਾਹਲਮਾਨ ਨਾਲਾ ਪਾਰ ਨਾ ਕਰਨ ਲਈ ਕਿਹਾ ਹੈ, ਕਿਉਂਕਿ ਇਸ ਵਿਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਉਧਰ ਕੁੱਲੂ, ਮੰਡੀ ਤੇ ਸ਼ਿਮਲਾ ਵਿਚ 31 ਜੁਲਾਈ ਮਗਰੋਂ ਆਏ ਹੜ੍ਹਾਂ ਵਿਚ ਲਾਪਤਾ 30 ਦੇ ਕਰੀਬ ਲੋਕਾਂ ਨੂੰ ਲੱਭਣ ਦਾ ਕੰਮ ਜਾਰੀ ਹੈ, ਪਰ ਅਜੇ ਤੱਕ ਕੋਈ ਵੱਡੀ ਸਫਲਤਾ ਨਹੀਂ ਮਿਲੀ। ਅਧਿਕਾਰੀਆਂ ਨੇ ਕਿਹਾ ਕਿ ਮੀਂਹ ਨਾਲ ਸੰਬੰਧਤ ਘਟਨਾਵਾਂ ਵਿਚ ਹੁਣ ਤੱਕ 100 ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋਈਆਂ ਹਨ ਅਤੇ 27 ਜੂਨ ਤੋਂ 9 ਅਗਸਤ ਦਰਮਿਆਨ ਸੂਬੇ ਨੂੰ 842 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਕਿਹਾ ਕਿ 288 ਸੜਕਾਂ ਵਿੱਚੋਂ 138 ਸ਼ੁੱਕਰਵਾਰ ਤੇ 150 ਸਨਿੱਚਰਵਾਰ ਨੂੰ ਬੰਦ ਹੋ ਗਈਆਂ ਸਨ। ਪੂਹ ਅਤੇ ਕੌਰਿਕ ਵਿਚਕਾਰ ਅਚਾਨਕ ਹੜ੍ਹ ਅਤੇ ਨੇਗੁਲਸਾਰੀਨ ਨੇੜੇ ਰਾਸ਼ਟਰੀ ਰਾਜਮਾਰਗ 5 ’ਤੇ ਜ਼ਮੀਨ ਖਿਸਕਣ ਕਾਰਨ ਕਨੌਰ ਜ਼ਿਲ੍ਹਾ ਰਾਜਧਾਨੀ ਸ਼ਿਮਲਾ ਨਾਲੋਂ ਕੱਟਿਆ ਗਿਆ ਹੈ। ਰਾਜ ’ਚ 458 ਬਿਜਲੀ ਅਤੇ 48 ਜਲ ਸਪਲਾਈ ਸਕੀਮਾਂ ਵੀ ਅਸਰਅੰਦਾਜ਼ ਹੋਈਆਂ ਹਨ।

LEAVE A REPLY

Please enter your comment!
Please enter your name here