ਚੰਡੀਗੜ੍ਹ (ਕਿ੍ਰਸ਼ਨ ਗਰਗ)-ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਮੈਰਾਥਨ ਤੇ ਰਾਹਗਿਰੀ ਪ੍ਰੋਗਰਾਮ ਸਮਾਜਿਕ ਭਾਈਚਾਰੇ ਦੇ ਨਾਲ ਹੀ ਸਿਹਤ ਸੁਧਾਰ ਵਿਚ ਪ੍ਰੇਰਣਾਦਾਇਕ ਹੁੰਦੇ ਹਨ। ਸੂਬਾ ਸਰਕਾਰ ਵੱਲੋਂ ਹਰਿਆਣਾ ਉਦੈ ਆਊਟਰੀਚ ਪ੍ਰੋਗਰਾਮ ਦੇ ਤਹਿਤ ਇਸ ਤਰ੍ਹਾਂ ਦੇ ਪ੍ਰਬੰਧ ਲਗਾਤਾਰ ਕੀਤੇ ਜਾ ਰਹੇ ਹਨ।ਐਤਵਾਰ ‘ਇਕ ਦੌੜ, ਦੇਸ਼ ਦੇ ਨਾਂਅ’ ਥੀਮ ਦੇ ਨਾਲ ਰਿਵਾੜੀ ਵਿਚ ਹਾਫ ਮੈਰਾਥਨ ਮਹਾਨ ਸੁਤੰਤਰਤਾ ਸੈਨਾਨੀ ਰਾਓ ਤੁਲਾਰਾਮ ਵਰਗੇ ਵੀਰ ਸ਼ਹੀਦਾਂ ਦੀ ਗੌਰਵਸ਼ਾਲੀ ਸਖਸ਼ੀਅਤ ਨੂੰ ਸਮਰਪਿਤ ਹੈ।ਮੁੱਖ ਮੰਤਰੀ ਨੇ ਹਾਫ ਮੈਰਾਥਨ ਨੂੰ ਹਰੀ ਝੰਡੀ ਦਿਖਾਉਣ ਵੇਲੇ ਵੀਰ ਸਪੂਤ ਰਾਓ ਤੁਲਾਰਾਮ ਦਾ ਬੁੱਤ ਲਗਵਾਉਣ ਦਾ ਐਲਾਨ ਕੀਤਾ। ਨਾਲ ਹੀ ਸਟੇਡੀਅਮ ਵਿਚ ਸਿੰਥੈਟਿਕ ਟਰੈਕ ਵਿਛਾਉਣ ਦਾ ਕੰਮ ਛੇਤੀ ਨਿਬੇੜਨ ਲਈ ਕਿਹਾ।