ਲਖਨਊ : ਬਸਪਾ ਮੁਖੀ ਮਾਇਆਵਤੀ ਨੇ ਕਿਹਾ ਹੈ ਕਿ ਸੇਬੀ ਦੀ ਚੇਅਰਪਰਸਨ ਵਿਰੁੱਧ ਹਿੰਡਨਬਰਗ ਰਿਸਰਚ ਦੇ ਦੋਸ਼ ਕੇਂਦਰ ਦੀ ਭਰੋਸੇਯੋਗਤਾ ਨੂੰ ਪ੍ਰਭਾਵਤ ਕਰ ਰਹੇ ਹਨ ਅਤੇ ਇਹ ਹੁਣ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਬਹਿਸ ਤੋਂ ਪਰ੍ਹੇ ਦੀ ਗੱਲ ਹੋ ਗਈ ਹੈ। ਉਨ੍ਹਾ ਇਹ ਵੀ ਕਿਹਾ ਕਿ ਚੰਗਾ ਹੁੰਦਾ ਜੇ ਕੇਂਦਰ ਹੁਣ ਤੱਕ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੰਦਾ। ਮਾਇਆਵਤੀ ਨੇ ਐੱਕਸ ’ਤੇ ਇਕ ਪੋਸਟ ’ਚ ਕਿਹਾਪਹਿਲਾਂ ਅਡਾਨੀ ਸਮੂਹ ਅਤੇ ਹੁਣ ਸੇਬੀ ਮੁਖੀ ਨਾਲ ਸੰਬੰਧਤ ਹਿੰਡਨਬਰਗ ਰਿਪੋਰਟ ਫਿਰ ਤੋਂ ਸੁਰਖੀਆਂ ’ਚ ਹੈ ਅਤੇ ਅਡਾਨੀ ਤੇ ਸੇਬੀ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਦੇ ਬਾਵਜੂਦ ਇਹ ਮੁੱਦਾ ਭਖਿਆ ਹੋਇਆ ਹੈ, ਜੋ ਚਿੰਤਾ ਦਾ ਵਿਸ਼ਾ ਹੈ।