27.2 C
Jalandhar
Thursday, September 19, 2024
spot_img

ਖਤਰਨਾਕ ਯੰਤਰ

ਸੰਸਾਰ ਸਿਹਤ ਜਥੇਬੰਦੀ (ਡਬਲਊ ਐੱਚ ਓ) ਮੁਤਾਬਕ 2050 ਤੱਕ ਚਾਰ ਵਿੱਚੋਂ ਇਕ ਵਿਅਕਤੀ ਦੀ ਸੁਣਨ ਸਮਰੱਥਾ ਕਮਜ਼ੋਰ ਹੋ ਸਕਦੀ ਹੈ। ਜਥੇਬੰਦੀ ਦੇ ਅਧਿਐਨ ਵਿਚ ਇਸ ਦੇ ਕਈ ਕਾਰਨ ਗਿਣਾਏ ਗਏ ਹਨ, ਪਰ ਇਨ੍ਹਾਂ ਵਿੱਚੋਂ ਪ੍ਰਮੁੱਖ ਈਅਰਬੱਡਸ ਤੇ ਈਅਰਫੋਨ ਦਾ ਵਧਦਾ ਇਸਤੇਮਾਲ ਹੈ। ਅਧਿਐਨ ਮੁਤਾਬਕ ਲਗਭਗ 65 ਫੀਸਦੀ ਲੋਕ ਈਅਰਬੱਡਸ, ਈਅਰਫੋਨ ਜਾਂ ਹੈੱਡਫੋਨ ਨਾਲ ਮਿਊਜ਼ਿਕ, ਪੌਡਕਾਸਟ ਜਾਂ ਕੁਝ ਹੋਰ ਸੁਣਦਿਆਂ ਵਾਲਿਊਮ 85 ਡੀ ਬੀ (ਡੈਸੀਬਲ) ਤੋਂ ਵੱਧ ਰੱਖਦੇ ਹਨ, ਜੋ ਕੰਨ ਦੇ ਅੰਦਰੂਨੀ ਹਿੱਸੇ ਲਈ ਬੇਹੱਦ ਨੁਕਸਾਨਦੇਹ ਹੈ। ਪਿਛਲੇ ਕੁਝ ਸਾਲਾਂ ਵਿਚ ਈਅਰਬੱਡਸ ਤੇ ਈਅਰਫੋਨ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਲੋਕ ਇਨ੍ਹਾਂ ਦੀ ਵਰਤੋਂ ਸਫਰ, ਵਰਜ਼ਿਸ਼, ਗੇਮ ਖੇਡਣ, ਫਿਲਮ ਦੇਖਣ ਜਾਂ ਘਰ ਦੇ ਨਿੱਕੇ-ਮੋਟੇ ਕੰਮ ਦੌਰਾਨ ਖੂਬ ਕਰਦੇ ਹਨ। ਕਿਸੇ ਨੂੰ ਇਸ ਦੀ ਵਰਤੋਂ ਕਰਨ ਤੋਂ ਇਕਦਮ ਰੋਕਣਾ ਸੰਭਵ ਨਹੀਂ, ਪਰ ਕੁਝ ਇਹਤਿਆਤੀ ਕਦਮ ਸੁਣਨ ਸ਼ਕਤੀ ਨੂੰ ਕਮਜ਼ੋਰ ਹੋਣੋਂ ਬਚਾਅ ਸਕਦੇ ਹਨ। ਮਸਲਨ, ਵੱਧ ਤੋਂ ਵੱਧ ਵਾਲਿਊਮ 60 ਫੀਸਦੀ ਤੋਂ ਵੱਧ ਨਹੀਂ ਹੋਣਾ ਚਾਹੀਦਾ। ਈਅਰਬੱਡਸ ਤੇ ਈਅਰਫੋਨ ਦੀ ਲਗਾਤਾਰ 60 ਮਿੰਟ ਤੋਂ ਵੱਧ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਈਅਰਫੋਨ ਤੇ ਈਅਰਬੱਡਸ ਦੀ ਤੁਲਨਾ ਵਿਚ ਹੈੱਡਫੋਨ ਇਕ ਬਿਹਤਰ ਬਦਲ ਹੈ। ਹੈੱਡਫੋਨ ਬਾਹਰੀ ਸ਼ੋਰ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਇਸ ਨਾਲ ਕੰਨ ਦੇ ਛੇਕ ਨੂੰ ਸਿੱਧਾ ਨੁਕਸਾਨ ਨਹੀਂ ਹੁੰਦਾ। ਪਬਲਿਕ ਟਰਾਂਸਪੋਰਟ ਵਿਚ ਯਾਤਰਾ ਦੌਰਾਨ ਸ਼ੋਰ-ਸ਼ਰਾਬੇ ਤੇ ਟੈ੍ਰਫਿਕ ਦੀ ਆਵਾਜ਼ ਕਾਰਨ ਡੈਸੀਬਲ ਦਾ ਪੱਧਰ ਵਧ ਜਾਂਦਾ ਹੈ। ਇਸ ਕਰਕੇ ਇਸ ਦੌਰਾਨ ਈਅਰਫੋਨ ਤੇ ਈਅਰਬੱਡਸ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਕਲੱਬ, ਲਾਈਵ ਮਿਊਜ਼ਿਕ ਦੇ ਪ੍ਰੋਗਰਾਮ, ਖੇਡ ਦੇ ਮੈੈਦਾਨ ਜਾਂ ਜਿੱਥੇ ਬਹੁਤ ਸ਼ੋਰ ਹੁੰਦਾ ਹੈ, ਵਿਚ ਵੀ ਬਚਣਾ ਚਾਹੀਦਾ ਹੈ।
ਬੱਚੇ ਈਅਰਫੋਨ ਜਾਂ ਈਅਰਬੱਡਸ ਦੀ ਬਹੁਤੀ ਵਰਤੋਂ ਖਿਲਾਫ ਮਾਪਿਆਂ ਦੀ ਨਸੀਹਤ ਦੀ ਅਕਸਰ ਪਰਵਾਹ ਨਹੀਂ ਕਰਦੇ, ਪਰ ਉਨ੍ਹਾਂ ਨੂੰ ਮਾਹਰਾਂ ਦੀ ਇਸ ਚਿਤਾਵਨੀ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਈਅਰਬੱਡਸ ਜਾਂ ਈਅਰਫੋਨ ਨਾਲ ਸੁਣਨ ਸ਼ਕਤੀ ਵਿਚ ਹੋਣ ਵਾਲੀ ਕਮੀ ਦਾ ਕੋਈ ਇਲਾਜ ਨਹੀਂ, ਕਿਉਕਿ ਇਹ ਹਾਨੀ ਪਰਮਾਨੈਂਟ ਹੁੰਦੀ ਹੈ ਤੇ ਮੁੜ ਵਾਪਸ ਨਹੀਂ ਆਉਦੀ। ਤੇਜ਼ ਆਵਾਜ਼ ਕਾਰਨ ਖਰਾਬ ਕੰਨ ਦੇ ਅੰਦਰੂਨੀ ਹਿੱਸੇ ਦੇ ਸੈੱਲ ਦੁਬਾਰਾ ਨਹੀਂ ਬਣ ਸਕਦੇ। ਤੇਜ਼ ਆਵਾਜ਼ ਨਾਲ ਨਾ ਸਿਰਫ ਸੁਣਨ ਸ਼ਕਤੀ ਜਾਂਦੀ ਲਗਦੀ ਹੈ, ਸਗੋਂ ਕੰਨ ਵਿਚ ਹੋਣ ਵਾਲੀ ਇਨਫੈਕਸ਼ਨ ਨਾਲ ਅੱਖਾਂ ’ਤੇ ਵੀ ਅਸਰ ਪੈਂਦਾ ਹੈ। ਸਿਰਦਰਦ ਰਹਿਣ ਲਗਦਾ ਹੈ ਤੇ ਨਰਵਸ ਸਿਸਟਮ ਵੀ ਗੜਬੜਾਉਦਾ ਹੈ।

Related Articles

LEAVE A REPLY

Please enter your comment!
Please enter your name here

Latest Articles