ਪਣਜੀ : ਗੋਆ ਦੀ ਬਾਗਾ ਬੀਚ ’ਤੇ ਦਿੱਲੀ ਦੇ ਸੈਲਾਨੀ ਹਰੀਸ਼ ਤੰਵਰ (20) ਦਾ ਕਤਲ ਕਰ ਦਿੱਤਾ ਗਿਆ। ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਤੰਵਰ ਉੱਤਰੀ ਗੋਆ ਜ਼ਿਲ੍ਹੇ ਦੀ ਬਾਗਾ ਬੀਚ ’ਤੇ ਬੈਠਾ ਸੀ, ਜਦੋਂ ਤਿੰਨ ਮੁਲਜ਼ਮਾਂ ਨੇ ਉਸ ਦਾ ਬੈਗ ਲੁੱਟਣ ਦੀ ਕੋਸ਼ਿਸ਼ ਕੀਤੀ। ਤੰਵਰ ਨੇ ਵਿਰੋਧ ਕੀਤਾ ਤਾਂ ਇਕ ਮੁਲਜ਼ਮ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਥਾਈਲੈਂਡ ਦਾ ਪ੍ਰਧਾਨ ਮੰਤਰੀ ਹਟਾਇਆ
ਬੈਂਕਾਕ : ਥਾਈਲੈਂਡ ਦੀ ਅਦਾਲਤ ਨੇ ਪ੍ਰਧਾਨ ਮੰਤਰੀ ਸਰੇਥਾ ਥਾਵਿਸਿਨ ਨੂੰ ਨੈਤਿਕ ਕਦਰਾਂ-ਕੀਮਤਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਹੇਠ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਤੋਂ ਹਫਤਾ ਪਹਿਲਾਂ ਅਦਾਲਤ ਨੇ ਮੁੱਖ ਵਿਰੋਧੀ ਪਾਰਟੀ ਨੂੰ ਭੰਗ ਕਰ ਦਿੱਤਾ ਸੀ। ਅਦਾਲਤ ਦੇ ਇਸ ਹੁਕਮ ਨਾਲ ਥਾਈਲੈਂਡ ਦੀ ਸਿਆਸਤ ’ਚ ਹਲਚਲ ਮਚ ਗਈ ਹੈ। ਸੰਵਿਧਾਨਕ ਅਦਾਲਤ ਨੇ ਸਰੇਥਾ ਨੂੰ ਕੈਬਨਿਟ ਮੈਂਬਰ ਦੀ ਨਿਯੁਕਤੀ ਲਈ ਦੋਸ਼ੀ ਠਹਿਰਾਇਆ, ਜਿਸ ਨੂੰ ਅਦਾਲਤ ਦੇ ਅਧਿਕਾਰੀ ਨੂੰ ਰਿਸ਼ਵਤ ਦੇਣ ਦੇ ਦੋਸ਼ ’ਚ ਜੇਲ੍ਹ ਭੇਜਿਆ ਗਿਆ ਸੀ।