24 C
Jalandhar
Friday, October 18, 2024
spot_img

ਰੁਸਤਮਾਂ ਵਰਗਾ ਸਵਾਗਤ

ਦਿੱਲੀ ਹਵਾਈ ਅੱਡੇ ਤੋਂ ਪਿੰਡ ਤੱਕ ਲੋਕਾਂ ਨੇ ਅੱਖਾਂ ’ਤੇ ਚੁੱਕੀ ਰੱਖਿਆ
ਨਵੀਂ ਦਿੱਲੀ : ਭਾਰਤ ਦੀ ਸਟਾਰ ਭਲਵਾਨ ਵਿਨੇਸ਼ ਫੋਗਾਟ, ਜੋ ਪੈਰਿਸ ਉਲੰਪਿਕ ’ਚ 50 ਕਿੱਲੋ ਭਾਰ ਵਰਗ ਦੇ ਫਾਈਨਲ ’ਚ ਪਹੁੰਚਣ ਦੇ ਬਾਵਜੂਦ ਭਾਰ ਜ਼ਿਆਦਾ ਹੋਣ ਕਾਰਨ ਤਮਗਾ ਨਹੀਂ ਜਿੱਤ ਸਕੀ, ਦਾ ਸ਼ਨੀਵਾਰ ਵਤਨ ਪਰਤਣ ’ਤੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਫਾਈਨਲ ਮੈਚ ਤੋਂ ਪਹਿਲਾਂ ਕੀਤੇ ਵਜ਼ਨ ’ਚ ਉਸ ਦਾ ਵਜ਼ਨ 100 ਗ੍ਰਾਮ ਜ਼ਿਆਦਾ ਨਿਕਲਿਆ ਸੀ, ਜਿਸ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ। ਉਸ ਨੇ ਖੇਡ ਸਾਲਸੀ ਕੋਰਟ ਨੂੰ ਸਾਂਝਾ ਚਾਂਦੀ ਦਾ ਤਮਗਾ ਦਿਵਾਉਣ ਦੀ ਅਪੀਲ ਕੀਤੀ ਸੀ, ਜਿਸ ਕਾਰਨ ਉਹ ਪੈਰਿਸ ’ਚ ਹੀ ਰੁਕੀ ਰਹੀ ਸੀ। ਕੋਰਟ ਨੇ ਉਸ ਦੀ ਅਪੀਲ ਰੱਦ ਕਰ ਦਿੱਤੀ ਸੀ। ਲੰਡਨ ਉਲੰਪਿਕ ਦੇ ਕਾਂਸੀ ਤਮਗਾ ਜੇਤੂ ਨਿਸ਼ਾਨੇਬਾਜ਼ ਅਤੇ ਪੈਰਿਸ ਉਲੰਪਿਕ ’ਚ ਭਾਰਤੀ ਦਲ ਦੇ ਨੇਤਾ ਗਗਨ ਨਾਰੰਗ ਨੇ ਫੋਗਾਟ ਨੂੰ ਚੈਂਪੀਅਨ ਕਿਹਾ। ਦੋਵੇਂ ਇੱਕੋ ਜਹਾਜ਼ ਰਾਹੀਂ ਦਿੱਲੀ ਪੁੱਜੇ ਸਨ। ਫੋਗਾਟ ਦਾ ਸਵਾਗਤ ਕਰਨ ਵਾਲਿਆਂ ’ਚ ਬਜਰੰਗ ਪੁਨੀਆ, ਸਾਕਸ਼ੀ ਮਲਿਕ ਤੇ ਵੱਡੀ ਗਿਣਤੀ ’ਚ ਭਲਵਾਨ ਤੇ ਲੋਕ ਹਾਜ਼ਰ ਸਨ। ਸਾਰਿਆਂ ਨੇ ਉਸ ਦਾ ਜੇਤੂ ਭਲਵਾਨ ਵਾਂਗ ਸਵਾਗਤ ਕੀਤਾ। ਭਾਵੁਕ ਹੋਈ ਫੋਗਾਟ ਨੇ ਕਿਹਾ ਕਿ ਉਹ ਸਾਰੇ ਦੇਸ਼ ਦਾ ਸ਼ੁਕਰੀਆ ਅਦਾ ਕਰਦੀ ਹੈ।
ਰੋਹਤਕ ਤੋਂ ਲੋਕ ਸਭਾ ਮੈਂਬਰ ਦੀਪੇਂਦਰ ਹੁੱਡਾ ਤੇ ਕਾਂਗਰਸੀਆਂ ਨੇ ਫੋਗਾਟ ਨੂੰ ਹਵਾਈ ਅੱਡੇ ’ਤੇ ਰਿਸੀਵ ਕੀਤਾ। ਭਾਜਪਾ ਵਾਲਿਆਂ ਨੇ ਵੀ ਸਵਾਗਤ ਦੀ ਯੋਜਨਾ ਬਣਾਈ ਸੀ, ਪਰ ਹੁੱਡਾ ਵੱਡਾ ਸ਼ੋਅ ਕਰਕੇ ਨੰਬਰ ਬਣਾ ਗਿਆ। ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਫੋਗਾਟ ਦੇ ਸਨਮਾਨ ਵਿਚ ਕੋਈ ਕਮੀ ਨਹੀਂ ਰਹਿਣ ਦੇਣਗੇ।
ਬਜਰੰਗ ਪੂਨੀਆ ਨੇ ਕਿਹਾਫੋਗਾਟ ਦਾ ਚੈਂਪੀਅਨ ਵਰਗਾ ਸਵਾਗਤ ਹੋ ਰਿਹਾ ਹੈ। ਦੇਸ਼ ਨੇ ਫੋਗਾਟ ਦਾ ਗਲੀਆਂ ਤੋਂ ਮੰਚ ਤੱਕ ਦਾ ਸਫਰ ਦੇਖਿਆ ਹੈ। ਅਸੀਂ ਦੇਸ਼ ਵਾਸੀਆਂ ਦੇ ਸ਼ੁਕਰਗੁਜ਼ਾਰ ਹਾਂ।
ਸਾਕਸ਼ੀ ਮਲਿਕ ਨੇ ਕਿਹਾਅੱਜ ਬਹੁਤ ਵੱਡਾ ਦਿਨ ਹੈ। ਵਿਨੇਸ਼ ਨੇ ਦੇਸ਼ ਤੇ ਮਹਿਲਾਵਾਂ ਲਈ ਜੋ ਕੀਤਾ ਹੈ, ਉਹ ਬਿਹਤਰੀਨ ਹੈ। ਮੈਨੂੰ ਉਮੀਦ ਹੈ ਕਿ ਉਸ ਨੂੰ ਇਹ ਸਨਮਾਨ ਮਿਲਦਾ ਰਹੇਗਾ।
ਫੁੱਲਮਾਲਾਵਾਂ ਨਾਲ ਲੱਦ ਦਿੱਤੀ ਗਈ ਫੋਗਾਟ ਦਾ ਕਾਰਵਾਂ ਹਵਾਈ ਅੱਡੇ ਤੋਂ ਹਰਿਆਣਾ ਵਿਚ ਉਸ ਦੇ ਪਿੰਡ ਬਲਾਲੀ ਲਈ ਰਵਾਨਾ ਹੋਇਆ। ਕਾਫਲੇ ਨੇ ਦਿੱਲੀ ਦੇ ਦਵਾਰਕਾ ਵਿਚ ਮੰਦਰ ’ਚ ਮੱਥਾ ਟੇਕਿਆ। ਰਾਹ ਵਿਚ ਲੋਕਾਂ ਨੇ ਥਾਂ-ਥਾਂ ਉਸ ਦਾ ਸਵਾਗਤ ਕੀਤਾ। ਫੋੋਗਾਟ ਨੂੰ ਅਸ਼ੀਰਵਾਦ ਦੇਣ ਲਈ ਬਜ਼ੁਰਗ ਵੀ ਕਾਫੀ ਗਿਣਤੀ ਵਿਚ ਨਜ਼ਰ ਆਏ। ਕਾਫਲੇ ਨਾਲ ਚੱਲ ਰਹੀ ਮਾਂ ਪੇ੍ਰਮ ਲਤਾ ਨੇ ਕਿਹਾਅਸੀਂ ਬਹੁਤ ਖੁਸ਼ ਹਾਂ, ਪੂਰਾ ਦੇਸ਼ ਬੇਟੀ ਦਾ ਮਾਣ-ਸਨਮਾਨ ਕਰ ਰਿਹਾ ਹੈ। ਘਰ ਪਹੁੰਚਣ ’ਤੇ ਬੇਟੀ ਨੂੰ ਚੂਰਮਾ, ਹਲਵਾ ਖੁਆਵਾਂਗੇ। ਉਹ ਮੇਰੇ ਲਈ ਚੈਂਪੀਅਨ ਹੈ। ਦੇਸ਼ ਨੇ ਉਸ ਨੂੰ ਗੋਲਡ ਮੈਡਲ ਤੋਂ ਵੀ ਵੱਧ ਸਨਮਾਨ ਦਿੱਤਾ ਹੈ।

Related Articles

LEAVE A REPLY

Please enter your comment!
Please enter your name here

Latest Articles