25.4 C
Jalandhar
Friday, October 18, 2024
spot_img

ਅੱਜ ਦਫਤਰ ਲੇਟ ਖੁੱਲ੍ਹਣਗੇ

ਚੰਡੀਗੜ੍ਹ : ਰੱਖੜੀ ਕਾਰਨ ਪੰਜਾਬ ਦੇ ਸਾਰੇ ਸਰਕਾਰੀ ਦਫਤਰ 19 ਅਗਸਤ ਨੂੰ ਦੋ ਘੰਟੇ ਦੇਰੀ ਨਾਲ ਯਾਨੀ ਸਵੇਰੇ 11 ਵਜੇ ਖੁੱਲ੍ਹਣਗੇ। ਸੇਵਾ ਕੇਂਦਰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰਨਗੇ ਤੇ 20 ਅਗਸਤ ਤੋਂ ਪਹਿਲਾਂ ਵਾਂਗ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ।
ਸੰਗਰੂਰ ਜ਼ਿਲ੍ਹੇ ’ਚ ਭਲਕੇ ਛੁੱਟੀ
ਸੰਗਰੂਰ (ਪ੍ਰਵੀਨ ਸਿੰਘ)-ਡੀ ਸੀ ਦੇ ਹੁਕਮਾਂ ਮੁਤਾਬਕ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ 20 ਅਗਸਤ ਨੂੰ ਸੰਗਰੂਰ ਜ਼ਿਲ੍ਹੇ ਦੇ ਸਰਕਾਰੀ/ਅਰਧ ਸਰਕਾਰੀ ਦਫਤਰਾਂ, ਸਰਕਾਰੀ/ ਪ੍ਰਾਈਵੇਟ ਸਕੂਲਾਂ, ਕਾਲਜਾਂ, ਯੂਨੀਵਰਸਿਟੀ, ਵਿੱਦਿਅਕ ਅਦਾਰਿਆਂ, ਸਰਕਾਰੀ/ਪ੍ਰਾਈਵੇਟ ਦਫਤਰਾਂ ਤੇ ਬੈਂਕਾਂ ਆਦਿ ’ਚ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਤਹਿਤ ਛੁੱਟੀ ਰਹੇਗੀ।
ਬਾਬਾ ਬਕਾਲਾ ਦੇ ਸਕੂਲਾਂ ’ਚ ਦੋ ਛੁੱਟੀਆਂ
ਅੰਮਿ੍ਰਤਸਰ : ਡੀ ਸੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਦੱਸਿਆ ਹੈ ਕਿ ਰੱਖੜ ਪੁੰਨਿਆ ਦੇ ਮੇਲੇ ਕਾਰਨ 19 ਤੇ 20 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਕਸਬੇ ਅਧੀਨ ਪੈਂਦੇ ਸਕੂਲਾਂ ’ਚ ਛੁੱਟੀ ਰਹੇਗੀ। ਇਨ੍ਹਾਂ ਸਕੂਲਾਂ ’ਚ ਸਰਕਾਰੀ ਹਾਈ ਸਕੂਲ ਬਾਬਾ ਬਕਾਲਾ, ਦਸਮੇਸ਼ ਪਬਲਿਕ ਸਕੂਲ ਬਾਬਾ ਬਕਾਲਾ, ਸਰਕਾਰੀ ਮਿਡਲ ਸਕੂਲ ਛਾਪਿਆਂਵਾਲੀ, ਸਰਕਾਰੀ ਮਿਡਲ ਸਕੂਲ ਉਮਰਾਨੰਗਲ, ਸਰਕਾਰੀ ਮਿਡਲ ਸਕੂਲ ਠੱਠੀਆਂ, ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ, ਜੀ ਟੀ ਸੀ ਸਕੂਲ ਬਾਬਾ ਬਕਾਲਾ, ਨਿਊ ਮੈਟਿ੍ਕ ਪਬਲਿਕ ਸਕੂਲ ਛਾਪਿਆਂਵਾਲੀ, ਸੇਂਟ ਸੋਲਜਰ ਪਬਲਿਕ ਸਕੂਲ ਠੱਠੀਆਂ ਤੇ ਸੰਤ ਮਾਝਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹਨ।
ਮਾਨਸਾ ਨੇੜੇ ਨੌਜਵਾਨ ਕਤਲ
ਮਾਨਸਾ (ਰੀਤਵਾਲ)-ਨੇੜਲੇ ਪਿੰਡ ਕੋਟਲੀ ਕਲਾਂ ’ਚ ਐਤਵਾਰ ਸਵੇਰੇ ਆਪਸੀ ਰੰਜ਼ਿਸ਼ ਕਾਰਨ ਪਿੰਡ ਦੇ 25 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕੁਲਵਿੰਦਰ ਸਿੰਘ ਪਿੰਡ ਦੇ ਬੱਸ ਸਟੈਂਡ ’ਤੇ ਖੜ੍ਹਾ ਸੀ, ਜਿੱਥੇ ਪਿੰਡ ਦੇ ਹੀ ਇਕ ਨੌਜਵਾਨ ਨੇ ਉਸ ਨੂੰ ਗੋਲੀ ਮਾਰ ਦਿੱਤੀ। ਕੁਲਵਿੰਦਰ ਸਿੰਘ ਪਰਵਾਰ ਦਾ ਇਕਲੌਤਾ ਪੁੱਤਰ ਸੀ। ਪੁਲਸ ਕਾਤਲ ਦੀ ਭਾਲ ਕਰ ਰਹੀ ਸੀ।
ਬਾਘ ਸਰਿਸਕਾ ਪਾਰਕ ’ਚੋਂ ਨਿਕਲ ਕੇ ਹਰਿਆਣਾ ’ਚ ਦਾਖਲ
ਗੁਰੂਗਰਾਮ : ਰਾਜਸਥਾਨ ਦੇ ਸਰਿਸਕਾ ਨੈਸ਼ਨਲ ਪਾਰਕ ਵਿੱਚੋਂ ਨਿਕਲ ਕੇ ਬਾਘ ਸ਼ਨੀਵਾਰ ਹਰਿਆਣਾ ਦੇ ਰਿਵਾੜੀ ਜ਼ਿਲ੍ਹੇ ਦੇ ਝਬੁਆ ਵਿਚ ਦਾਖਲ ਹੋ ਗਿਆ। ਸਰਿਸਕਾ ਰੇਂਜ ਦੇ ਜੰਗਲਾਤ ਅਫਸਰ ਸੀਤਾ ਰਾਮ ਮੀਣਾ ਨੇ ਦੱਸਿਆ ਕਿ ਜਿਹੜੇ ਜੰਗਲ ਵਿਚ ਬਾਘ ਹੈ, ਉਹ ਬਹੁਤ ਸੰਘਣਾ ਹੈ। ਉਸ ਨੂੰ ਫੜਨ ਲਈ ਬੇਹੋਸ਼ ਕਰਨਾ ਔਖਾ ਹੈ। ਲਾਗਲੇ ਪਿੰਡਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਜਦੋਂ ਉਹ ਕਿਸੇ ਜਾਨਵਰਾਂ ’ਤੇ ਝਪਟੇਗਾ ਤਦੇ ਪਤਾ ਲੱਗਣਾ ਕਿ ਉਹ ਕਿੱਥੇ ਹੈ।
ਲਿਫਟ ਦੇ ਕੇ ਬਲਾਤਕਾਰ
ਬੇਂਗਲੁਰੂ : ਇੱਥੇ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਐਤਵਾਰ ਤੜਕੇ ਇੱਕ ਵਿਦਿਆਰਥਣ ਨਾਲ ਕਥਿਤ ਤੌਰ ’ਤੇ ਬਲਾਤਕਾਰ ਕੀਤਾ। ਐਡੀਸ਼ਨਲ ਪੁਲਸ ਕਮਿਸ਼ਨਰ (ਪੂਰਬੀ ਜ਼ੋਨ) ਰਮਨ ਗੁਪਤਾ ਅਨੁਸਾਰ ਸ਼ਹਿਰ ਦੇ ਕਾਲਜ ’ਚ ਫਾਈਨਲ ਦੀ ਵਿਦਿਆਰਥਣ ਨੇ ਕੋਰਮੰਗਲਾ ’ਚ ਇੱਕ ਮੀਟਿੰਗ ਤੋਂ ਬਾਅਦ ਘਰ ਪਰਤਦਿਆਂ ਰਾਹ ’ਚ ਇਕ ਵਿਅਕਤੀ ਤੋਂ ਲਿਫਟ ਲਈ, ਜਿਸ ਨੇ ਉਸ ’ਤੇ ਹਮਲਾ ਕਰਕੇ ਉਸ ਨਾਲ ਬਲਾਤਕਾਰ ਕੀਤਾ।
ਐਲੇਨ ਡੇਲੋਨ ਦਾ ਦੇਹਾਂਤ
ਪੈਰਿਸ : ਸੰਸਾਰ ਪ੍ਰਸਿੱਧ ਮਹਾਨ ਫ੍ਰੈਂਚ ਅਭਿਨੇਤਾ ਐਲੇਨ ਡੇਲੋਨ ਦਾ 88 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਆਪਣੀ ਸੁੰਦਰ ਦਿੱਖ, ਮਿੱਠ ਬੋਲੜੇ ਸੁਭਾਅ ਤੇ ਦਿਲਕਸ਼ ਵਿਅਕਤੀਤਵ ਨੇ ਐਲੇਨ ਨੂੰ ਫਰਾਂਸ ਦੇ ਪ੍ਰਮੁੱਖ ਵਿਅਕਤੀਆਂ ਵਿੱਚੋਂ ਇੱਕ ਬਣਾ ਦਿੱਤਾ ਸੀ। ਉਸ ਦੇ ਬੱਚਿਆਂ ਨੇ ਐਤਵਾਰ ਉਸ ਦੀ ਮੌਤ ਦੀ ਪੁਸ਼ਟੀ ਕੀਤੀ।

Related Articles

LEAVE A REPLY

Please enter your comment!
Please enter your name here

Latest Articles