35.2 C
Jalandhar
Friday, October 18, 2024
spot_img

ਮੈਨੂੰ ਪਤੈ ਨਿਆਣੇ ਪਾਲਣੇ ਕਿੰਨੇ ਔਖੇ

ਵਾਸ਼ਿੰਗਟਨ : ਰਾਸ਼ਟਰਪਤੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੀ ਸ਼ਿਕਾਗੋ ਕਾਨਫਰੰਸ ’ਚ ਬਾਕਾਇਦਾ ਉਮੀਦਵਾਰ ਐਲਾਨੇ ਜਾਣ ਤੋਂ ਹਫਤਾ ਕੁ ਪਹਿਲਾਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਐਤਵਾਰ ਲੋਕਾਂ ਨਾਲ ਵਾਅਦਾ ਕੀਤਾ ਕਿ ਜੇ ਉਹ ਰਾਸ਼ਟਰਪਤੀ ਚੁਣੀ ਗਈ ਤਾਂ ਜ਼ਿੰਦਗੀ ਦਾ ਖਰਚ ਘਟਾਉਣ ਤੇ ਆਰਥਕ ਸੁਰੱਖਿਆ ਵਧਾਉਣ ਲਈ ਕੰਮ ਕਰੇਗੀ। ਉਹ ਸਮਝਦੀ ਹੈ ਕਿ ਮੱਧ ਵਰਗੀ ਅਮਰੀਕੀਆਂ ਨੂੰ ਬੱਚੇ ਵੱਡੇ ਕਰਨ ਤੇ ਪਰਵਾਰ ਸੰਭਾਲਣ ਲਈ ਕਿਨ੍ਹਾਂ ਹਾਲਤਾਂ ਵਿੱਚੋਂ ਲੰਘਣਾ ਪੈਂਦਾ ਹੈ। ਹੈਰਿਸ ਨੇ ਐੱਕਸ ’ਤੇ ਲਿਖਿਆ ਹੈਮੈਂ ਮੱਧ ਵਰਗੀ ਪਰਵਾਰ ਵਿਚ ਵੱਡੀ ਹੋਈ। ਬਹੁਤਾ ਬਚਪਨਾ ਕਿਰਾਏ ਦੇ ਮਕਾਨਾਂ ਵਿਚ ਲੰਘਾਇਆ। ਮੇਰੀ ਮਾਂ ਨੇ ਘਰ ਖਰੀਦਣ ਲਈ ਇਕ ਦਹਾਕਾ ਪੈਸੇ ਜੋੜੇ। ਜਦੋਂ ਅਸੀਂ ਆਪਣੇ ਘਰ ਵਿਚ ਗਏ, ਮੈਂ ਨਾਬਾਲਗ ਸੀ। ਮੈਨੂੰ ਅਜੇ ਵੀ ਚੇਤਾ ਕਿ ਮਾਂ ਕਿੰਨੀ ਖੁਸ਼ ਹੋਈ ਸੀ। ਕਾਲਜ ਦੇ ਦਿਨਾਂ ’ਚ ਮੈਂ ਜੇਬ-ਖਰਚੇ ਲਈ ਮੈਕਡੋਨਲਡ’ਜ਼ ਵਿਚ ਕੰਮ ਕੀਤਾ। ਜਿਨ੍ਹਾਂ ਨਾਲ ਕੰਮ ਕਰਦੀ ਸੀ, ਉਨ੍ਹਾਂ ਵਿੱਚੋਂ ਕੁਝ ਪੇਚੈੱਕ ਨਾਲ ਪਰਵਾਰ ਪਾਲ ਰਹੇ ਸਨ। ਉਹ ਕਿਰਾਇਆ ਭਰਨ ਤੇ ਭੋਜਨ ਦਾ ਜੁਗਾੜ ਕਰਨ ਲਈ ਦੋ-ਦੋ, ਤਿੰਨ-ਤਿੰਨ ਕੰਮ ਕਰਦੇ ਸਨ। ਹਾਲਤ ਹੋਰ ਖਰਾਬ ਹੋ ਜਾਂਦੀ ਹੈ, ਜਦੋਂ ਮਹਿੰਗਾਈ ਵਧ ਜਾਂਦੀ ਹੈ। ਹੈਰਿਸ ਨੇ ਆਪਣੀਆਂ ਗੱਲਾਂ ਨਾਲ ਛੋਟੀ ਭੈਣ ਤੇ ਮਾਂ ਨਾਲ ਬਚਪਨ ਦੀ ਫੋਟੋ ਵੀ ਸਾਂਝੀ ਕੀਤੀ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਸਿਆਹਫਾਮ ਮਹਿਲਾ ਨੂੰ ਆਪਣਾ ਰਾਸ਼ਟਰਪਤੀ ਚੁਣਨ ਜਾ ਰਿਹਾ ਹੈ। ਜੇ ਹੈਰਿਸ ਜਿੱਤਦੀ ਹੈ ਤਾਂ ਬਰਾਕ ਓਬਾਮਾ ਤੋਂ ਬਾਅਦ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੀ ਰਾਸ਼ਟਰਪਤੀ ਬਣਨ ਵਾਲੀ ਦੂਜੀ ਸਿਆਹਫਾਮ ਹੋਵੇਗੀ। ਹੈਰਿਸ ਨੇ ਡਗਲਸ ਐਮਹੌਫ ਨਾਲ ਵਿਆਹ ਕਰਵਾਇਆ ਸੀ ਤੇ ਡਗਲਸ ਦੇ ਪਹਿਲੇ ਵਿਆਹ ਦੇ ਦੋ ਬੱਚਿਆਂ ਦਾ ਪਾਲਣ-ਪੋਸਣ ਕਰਦੀ ਹੈ। ਉਸ ਦਾ ਆਪਣਾ ਬੱਚਾ ਨਹੀਂ ਹੈ।

Related Articles

LEAVE A REPLY

Please enter your comment!
Please enter your name here

Latest Articles