ਮਾਨਸਾ (ਆਤਮਾ ਸਿੰਘ ਪਮਾਰ)
ਸੀ ਪੀ ਆਈ ਤੇ ਕੁਲ ਹਿੰਦ ਕਿਸਾਨ ਸਭਾ ਦੇ ਸਿਰਮੌਰ ਆਗੂ ਕਾਮਰੇਡ ਨਿਹਾਲ ਸਿੰਘ ਮਾਨਸਾ ਦੀ ਅੰਤਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ-ਵੱਖ ਰਾਜਸੀ, ਸਮਾਜਿਕ ਤੇ ਜਨਤਕ ਆਗੂਆਂ ਨੇ ਉਨ੍ਹਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਤੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਸਾਦਾ, ਇਮਾਨਦਾਰ ਤੇ ਸੰਘਰਸ਼ਸ਼ੀਲ ਸ਼ਖ਼ਤੀਅਤ ਹਮੇਸ਼ਾ ਹੀ ਸਮਾਜਕ ਤੇ ਆਰਥਕ ਬਰਾਬਰੀ ਤੇ ਲੁੱਟ-ਖਸੁੱਟ ਰਹਿਤ ਸਮਾਜ ਸਿਰਜਣ ਲਈ ਜੀਵਨ ਭਰ ਯਤਨਸ਼ੀਲ ਰਹੀ ਤੇ ਆਪਣਾ ਪੂਰਾ ਜੀਵਨ ਕਿਰਤੀਆਂ , ਕਿਸਾਨਾਂ ਤੇ ਲਾਲ ਝੰਡੇ ਨੂੰ ਸਮਰਪਤ ਕੀਤਾ। ਆਗੂਆਂ ਨੇ ਕਿਹਾ ਕਾਮਰੇਡ ਨਿਹਾਲ ਸਿੰਘ ਮਾਨਸਾ ਦੀ ਵਿਚਾਰਧਾਰਾ ’ਤੇ ਪਹਿਰਾ ਦਿੰਦਿਆਂ ਲੋਕ ਪੱਖੀ ਨਿਜ਼ਾਮ ਦੀ ਸਿਰਜਣਾ ਕਰਨ ਵੱਲ ਅੱਗੇ ਵਧਣਾ ਹੀ ਉਹਨਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ, ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉਡਤ, ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਹਰਦੇਵ ਸਿੰਘ ਬਖਸ਼ੀਵਾਲਾ, ਜਥੇਦਾਰ ਮਨਜੀਤ ਸਿੰਘ ਬੱਪੀਆਣਾ, ਸੀਤਾ ਰਾਮ ਗੋਬਿੰਦਪੁਰਾ, ਵੇਦ ਪ੍ਰਕਾਸ਼ ਬੁਢਲਾਡਾ, ਰੂਪ ਸਿੰਘ ਢਿੱਲੋਂ, ਗੁਰਮੀਤ ਸਿੰਘ ਜੋਗਾ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਮਾਸਟਰ ਛੱਜੂ ਰਾਮ ਰਿਸ਼ੀ, ਜਸਵੀਰ ਕੌਰ ਨੱਤ, ਆਤਮਾ ਸਿੰਘ ਪਮਾਰ, ਜੁਗਰਾਜ ਹੀਰਕੇ, ਰਤਨ ਭੋਲਾ, ਸਾਧੂ ਸਿੰਘ ਰਾਮਾਨੰਦੀ, ਜਗਸੀਰ ਸਿੰਘ ਝੁਨੀਰ, ਅਮਰੀਕ ਫਫੜੇ, ਕਰਨੈਲ ਸਿੰਘ ਮਾਨਸਾ, ਮੱਖਣ ਸਿੰਘ ਭੈਣੀ ਬਾਘਾ, ਹਰਕੇਸ਼ ਮੰਡੇਰ ਸਾਬਕਾ ਸਰਪੰਚ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਸੁਖਦੇਵ ਸਿੰਘ ਪੰਧੇਰ, ਭੁਪਿੰਦਰ ਸਿੰਘ ਗੁਰਨੇ, ਹਰਮੀਤ ਬੋੜਾਵਾਲ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਸੁਖਵਿੰਦਰ ਸਿੰਘ ਪਿੰਦਰ ਸਾਬਕਾ ਐੱਮ ਸੀ, ਪੂਰਨ ਸਿੰਘ ਸਰਦੂਲਗੜ੍ਹ, ਹਰਪਾਲ ਸਿੰਘ ਬੱਪੀਆਣਾ, ਸੁਖਰਾਜ ਸਿੰਘ ਜੋਗਾ, ਕਪੂਰ ਸਿੰਘ ਲੱਲੂਆਣਾ, ਅਰਵਿੰਦਰ ਕੌਰ ਮਾਨਸਾ ਆਦਿ ਆਗੂਆਂ ਨੇ ਵੀ ਨਿਹਾਲ ਸਿੰਘ ਮਾਨਸਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।





