ਰਾਂਚੀ : ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾ ਕਿਹਾਮੈਂ ਤਿੰਨ ਗੱਲਾਂ ਕਹੀਆਂ ਸਨ। ਸਿਆਸਤ ਛੱਡ ਦੇਵਾਂਗਾ, ਨਵੀਂ ਪਾਰਟੀ ਬਣਾਵਾਂਗਾ ਤੇ ਜੇ ਕੋਈ ਹਮਸਫਰ ਮਿਲਿਆ ਤਾਂ ਉਸ ਨਾਲ ਚੱਲਾਂਗਾ।
ਇਹ ਕਹਿਣ ਕਿ ਝਾਰਖੰਡ ਅਸੰਬਲੀ ਚੋਣਾਂ ਸਿਰ ’ਤੇ ਹਨ ਤੇ ਨਵੀਂ ਪਾਰਟੀ ਬਣਾਉਣ ਲਈ ਬਹੁਤਾ ਸਮਾਂ ਨਹੀਂ, ਚੰਪਈ ਨੇ ਕਿਹਾ ਕਿ ਜਦੋਂ ਇਕ ਦਿਨ ’ਚ 30-40 ਹਜ਼ਾਰ ਲੋਕ ਇਕੱਠੇ ਹੋ ਸਕਦੇ ਹਨ ਤਾਂ ਪਾਰਟੀ ਬਣਾਉਣ ਵਿਚ ਕੀ ਸਮੱਸਿਆ ਆਵੇਗੀ। ਉਹ ਇਕ ਹਫਤੇ ਵਿਚ ਪਾਰਟੀ ਬਣਾਉਣ ਜਾ ਰਹੇ ਹਨ।
ਹੇਮੰਤ ਸੋਰੇਨ ਦੇ ਜੇਲ੍ਹ ਜਾਣ ਵੇਲੇ ਝਾਰਖੰਡ ਮੁਕਤੀ ਮੋਰਚਾ ਨੇ ਚੰਪਈ ਨੂੰ ਮੁੱਖ ਮੰਤਰੀ ਬਣਾਇਆ ਸੀ ਅਤੇ ਸੋਰੇਨ ਦੇ ਬਾਹਰ ਆਉਣ ਤੋਂ ਬਾਅਦ ਹਟਾ ਦਿੱਤਾ ਗਿਆ ਸੀ ਤੇ ਸੋਰੇਨ ਮੁੜ ਮੁੱਖ ਮੰਤਰੀ ਬਣ ਗਏ ਸਨ। ਚੰਪਈ ਦਾ ਕਹਿਣਾ ਹੈ ਕਿ ਉਨ੍ਹਾ ਨੂੰ ਜ਼ਲੀਲ ਕਰਕੇ ਹਟਾਇਆ ਗਿਆ। ਕਈ ਦਿਨਾਂ ਤੋਂ ਚਰਚਾ ਸੀ ਕਿ ਚੰਪਈ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ।



