ਲਖਨਊ : ਯੂ ਪੀ ਦੇ ਫਰੂਖਾਬਾਦ ਜ਼ਿਲ੍ਹੇ ਵਿਚ ਮੰਗਲਵਾਰ 15 ਤੇ 18 ਸਾਲ ਦੀਆਂ ਦੋ ਦਲਿਤ ਕੁੜੀਆਂ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ। ਐੱਸ ਪੀ ਆਲੋਕ ਪਿ੍ਰਆਦਰਸ਼ੀ ਨੇ ਦੱਸਿਆ ਕਿ ਲਾਸ਼ਾਂ ਕਾਯਮਗੰਜ ਨੇੜੇ ਪਿੰਡ ਦੇ ਅੰਬਾਂ ਦੇ ਬਾਗ ਵਿਚ ਮਿਲੀਆਂ। ਦੋਨੋਂ ਕਰੀਬੀ ਸਹੇਲੀਆਂ ਸਨ। ਇਕ ਲਾਸ਼ ਦੁਪੱਟੇ ਦੇ ਇਕ ਛੋਰ ਤੇ ਦੂਜੀ ਦੂਜੇ ਛੋਰ ਨਾਲ ਲਟਕ ਰਹੀ ਸੀ। ਜਾਪਦਾ ਹੈ ਕਿ ਉਨ੍ਹਾਂ ਖੁਦਕੁਸ਼ੀ ਕੀਤੀ, ਫਿਰ ਵੀ ਜਾਂਚ ਕੀਤੀ ਜਾ ਰਹੀ ਹੈ। ਉਹ ਸੋਮਵਾਰ ਰਾਤ ਜਨਮ ਅਸ਼ਟਮੀ ’ਤੇ ਸ੍ਰੀ �ਿਸ਼ਨਾ ਮੰਦਰ ਗਈਆਂ ਸਨ ਤੇ ਘਰ ਨਹੀਂ ਪਰਤੀਆਂ। ਦਰੱਖਤ ਕੋਲ ਇਕ ਮੋਬਾਈਲ ਫੋਨ ਤੇ ਸਿਮ ਕਾਰਡ ਮਿਲਿਆ ਹੈ। ਇਕ ਕੁੜੀ ਦੇ ਪਿਓ ਨੇ ਕਿਹਾ ਕਿ ਕੁੜੀਆਂ ਦੀ ਹੱਤਿਆ ਕੀਤੀ ਗਈ ਹੈ। ਉਹ ਪਹਿਲਾਂ ਸਾਢੇ ਸੱਤ ਵਜੇ ਮੰਦਰ ਗਈਆਂ ਸਨ ਤੇ ਮੁੜ ਆਈਆਂ ਸਨ। ਨੌਂ ਵਜੇ ਫਿਰ ਮੰਦਰ ਗਈਆਂ।




