ਕੋਲਕਾਤਾ ’ਚ ਲਾਠੀਚਾਰਜ

0
142

ਕੋਲਕਾਤਾ : ਮੰਗਲਵਾਰ ਇੱਥੇ ਵਿਦਿਆਰਥੀਆਂ ਦੀ ਰੈਲੀ ਦੌਰਾਨ ਪੁਲਸ ਨੇ ਲਾਠੀਚਾਰਜ ਕੀਤਾ ਤੇ ਅੱਥਰੂ ਗੈਸ ਦੇ ਗੋਲੇ ਵਰ੍ਹਾਏ। ਪ੍ਰਦਰਸ਼ਨਕਾਰੀਆਂ ਤੇ ਪੁਲਸ ਵਿਚਾਲੇ ਝੜਪ ਵੀ ਹੋਈ। ਵਿਦਿਆਰਥੀ ਸੰਗਠਨ ਪੱਛਿਮ ਬੰਗ ਛਾਤਰ ਸਮਾਜ ਅਤੇ ਸੰਗਰਾਮੀ ਯੁਵਾ ਮੰਚ ‘ਨਬੰਨਾ ਅਭਿਜਨ’ ਰੈਲੀ ਦਾ ਐਲਾਨ ਕੀਤਾ ਸੀ, ਜਦਕਿ ਪ੍ਰਸ਼ਾਸਨ ਨੇ ਇਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ। ਸੂਬਾ ਸਕੱਤਰੇਤ ਤੱਕ ਕੱਢੀ ਜਾ ਰਹੀ ਰੈਲੀ ਦੀਆਂ ਮੁੱਖ ਮੰਗਾਂ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਅਸਤੀਫਾ ਅਤੇ ਆਰ ਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ’ਚ ਡਾਕਟਰ ਨਾਲ ਕਥਿਤ ਬਲਾਤਕਾਰ ਤੇ ਕਤਲ ’ਚ ਸ਼ਾਮਲ ਵਿਅਕਤੀਆਂ ਦੀ ਗਿ੍ਰਫਤਾਰੀ ਸਨ। ਸ਼ਹਿਰ ’ਚ 6 ਹਜ਼ਾਰ ਪੁਲਸ ਕਰਮਚਾਰੀਆਂ ਤੋਂ ਇਲਾਵਾ ਜਲ ਤੋਪਾਂ ਤਾਇਨਾਤ ਕੀਤੀਆਂ ਗਈਆਂ ਸਨ। ਪੱਛਿਮ ਬੰਗ ਵਿਦਿਆਰਥੀ ਸਮਾਜ ਗੈਰ-ਰਜਿਸਟਰਡ ਵਿਦਿਆਰਥੀ ਸਮੂਹ ਹੈ, ਜਦੋਂ ਕਿ ਸੰਗਰਾਮੀ ਯੁਵਾ ਮੰਚ ਰਾਜ ਸਰਕਾਰ ਦੇ ਕਰਮਚਾਰੀਆਂ ਦੀ ਨੁਮਾਇੰਦਗੀ ਕਰਦਾ ਹੈ, ਜੋ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਬਰਾਬਰ ਮਹਿੰਗਾਈ ਭੱਤੇ ਦੀ ਮੰਗ ਕਰਦਾ ਹੈ।

LEAVE A REPLY

Please enter your comment!
Please enter your name here