25.5 C
Jalandhar
Wednesday, September 18, 2024
spot_img

ਸ਼ਿਮਲਾ ਦੇ ਮੁਸਲਮਾਨਾਂ ਨੇ ਦਿਖਾਈ ਫਰਾਖਦਿਲੀ

ਸ਼ਿਮਲਾ : ਮੁਸਲਿਮ ਵੈੱਲਫੇਅਰ ਕਮੇਟੀ ਨੇ ਵੀਰਵਾਰ ਸ਼ਿਮਲਾ ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰ ਕੁਮਾਰ ਅਤਰੀ ਨੂੰ ਮੈਮੋਰੰਡਮ ਸੌਂਪਿਆ ਤੇ ਕਿਹਾ ਕਿ ਉਹ ਸੰਜੌਲੀ ਵਿਚ ਮਸਜਿਦ ਦਾ ਨਾਜਾਇਜ਼ ਲੱਗਦਾ ਹਿੱਸਾ ਸੀਲ ਕਰ ਦੇਣ। ਕੋਰਟ ਜਿਹੜਾ ਹਿੱਸਾ ਢਾਹੁਣ ਦਾ ਹੁਕਮ ਦੇਵੇਗੀ, ਉਸ ਨੂੰ ਮਸਜਿਦ ਵਾਲੇ ਖੁਦ ਹੀ ਢਾਹ ਦੇਣਗੇ। ਕਮਿਸ਼ਨਰ ਨੂੰ ਮਿਲਣ ਵਾਲਿਆਂ ਵਿਚ ਮਸਜਿਦ ਦੇ ਇਮਾਮ ਅਤੇ ਵਕਫ ਬੋਰਡ ਤੇ ਮਸਜਿਦ ਇੰਤਜ਼ਾਮੀਆ ਕਮੇਟੀ ਦੇ ਮੈਂਬਰ ਸ਼ਾਮਲ ਸਨ। ਵਫਦ ਨੇ ਕਿਹਾ ਕਿ ਇਲਾਕੇ ਵਿਚ ਰਹਿਣ ਵਾਲੇ ਮੁਸਲਿਮ ਹਿਮਾਚਲ ਦੇ ਪੱਕੇ ਨਿਵਾਸੀ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਫਿਰਕੂ ਸਦਭਾਵਨਾ ਤੇ ਭਰਾਤਰੀਭਾਵ ਨੂੰ ਨੁਕਸਾਨ ਪੁੱਜੇ। ਇਮਾਮ ਨੇ ਕਿਹਾਸਾਡੇ ਉੱਤੇ ਕੋਈ ਦਬਾਅ ਨਹੀਂ। ਅਸੀਂ ਦਹਾਕਿਆਂ ਤੋਂ ਇੱਥੇ ਰਹਿ ਰਹੇ ਹਾਂ ਅਤੇ ਉਨ੍ਹਾਂ ਇਹ ਫੈਸਲਾ ਹਿਮਾਚਲੀ ਹੋਣ ਦੇ ਨਾਤੇ ਲਿਆ ਹੈ। ਅਸੀਂ ਅਮਨ-ਅਮਾਨ ਨਾਲ ਰਹਿਣਾ ਤੇ ਭਰਾਤਰੀ ਭਾਵ ਕਾਇਮ ਰੱਖਣਾ ਚਾਹੁੰਦੇ ਹਾਂ।
ਮਸਜਿਦ ਵਿਚ ਨਾਜਾਇਜ਼ ਉਸਾਰੀ ਖਿਲਾਫ ਅੰਦੋਲਨ ਕਰ ਰਹੀ ਦੇਵ ਭੂਮੀ ਸੰਘਰਸ਼ ਸਮਿਤੀ ਦੇ ਮੈਂਬਰਾਂ ਨੇ ਮਸਜਿਦ ਦੀ ਪਹਿਲਕਦਮੀ ਦਾ ਸਵਾਗਤ ਕੀਤਾ ਹੈ। ਸਮਿਤੀ ਦੇ ਮੈਂਬਰ ਵਿਜੇ ਸ਼ਰਮਾ ਨੇ ਕਿਹਾਅਸੀਂ ਮੁਸਲਿਮ ਭਾਈਚਾਰੇ ਦੀ ਪਹਿਲ ਦਾ ਸਵਾਗਤ ਕਰਦੇ ਹਾਂ ਅਤੇ ਵਡੇਰੇ ਹਿੱਤਾਂ ਵਿਚ ਇਹ ਪਹਿਲ ਕਰਨ ’ਤੇ ਉਨ੍ਹਾਂ ਨੂੰ ਜੱਫੀ ਪਾਵਾਂਗੇ। ਮਸਜਿਦ ਦਾ ਨਾਜਾਇਜ਼ ਹਿੱਸਾ ਢਾਹੁਣ ਖਿਲਾਫ ਬੁੱਧਵਾਰ ਕੀਤੇ ਗਏ ਪ੍ਰੋਟੈੱਸਟ ਦੌਰਾਨ ਪ੍ਰਦਰਸ਼ਨਕਾਰੀਆਂ ਦੀਆਂ ਪੁਲਸ ਨਾਲ ਝੜਪਾਂ ਹੋਈਆਂ ਸਨ ਤੇ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ ਸੀ।
ਇਸੇ ਦੌਰਾਨ ਲਾਠੀਚਾਰਜ ਤੇ ਮਸਜਿਦ ਵਿਚ ਗੈਰ-ਕਾਨੂੰਨੀ ਉਸਾਰੀ ਖਿਲਾਫ ਸ਼ਹਿਰ ਵਿਚ ਸਵੇਰੇ 10 ਵਜੇ ਤੋਂ ਇਕ ਵਜੇ ਤੱਕ ਬੰਦ ਰੱਖਿਆ ਗਿਆ।
ਉਧਰ, ਅਜਿਹੀਆਂ ਰਿਪੋਰਟਾਂ ਵੀ ਹਨ ਕਿ ਮੰਡੀ ਤੇ ਬਿਲਾਸਪੁਰ ਵਿਚ ਵੀ ਸ਼ਿਮਲਾ ਵਰਗੇ ਹਾਲਾਤ ਹਨ। ਉਥੇ ਵੀ ਹਿੰਦੂ ਜਥੇਬੰਦੀਆਂ ਹਾਲ ਹੀ ਵਿਚ ਕਥਿਤ ਤੌਰ ’ਤੇ ਨਾਜਾਇਜ਼ ਉਸਰੀਆਂ ਮਸਜਿਦਾਂ ਨੂੰ ਢਾਹੁਣ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜ ਦੀ 68 ਲੱਖ ਦੀ ਆਬਾਦੀ ਵਿਚ ਮੁਸਲਮਾਨਾਂ ਦੀ ਗਿਣਤੀ ਦੋ ਫੀਸਦੀ ਤੋਂ ਵੀ ਘੱਟ ਹੈ, ਪਰ ਉਨ੍ਹਾਂ ਨੂੰ ਕਈ ਥਾਈਂ ਮਸਜਿਦਾਂ ਬਣਾਉਣ ਲਈ ਪੈਸੇ ਪਤਾ ਨਹੀਂ ਕਿੱਥੋਂ ਆ ਗਏ।

Related Articles

LEAVE A REPLY

Please enter your comment!
Please enter your name here

Latest Articles