24.8 C
Jalandhar
Saturday, September 21, 2024
spot_img

ਇੰਟਰਨੈੱਟ ਸੇਵਾਵਾਂ ਬਹਾਲ

ਇੰਫਾਲ : ਮਨੀਪੁਰ ਸਰਕਾਰ ਨੇ ਸੋਮਵਾਰ ਪੰਜ ਜ਼ਿਲ੍ਹਿਆਂ ’ਚ ਇੰਟਰਨੈਟ ਸੇਵਾਵਾਂ ’ਤੇ ਅਸਥਾਈ ਰੋਕ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਹੈ। ਕਮਿਸ਼ਨਰ (ਗ੍ਰਹਿ) ਐੱਨ ਅਸ਼ੋਕ ਕੁਮਾਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਬਹਾਲ ਕਰਨਾ ਦਾ ਫੈਸਲਾ ਕੀਤਾ ਹੈ। ਮਨੀਪੁਰ ਦੇ ਮੰਤਰੀ ਕਾਸ਼ਿਮ ਵਸ਼ੁਮ ਦੇ ਉਖਰੁਲ ਜ਼ਿਲ੍ਹੇ ਸਥਿਤ ਘਰ ’ਤੇ ਖਾੜਕੂਆਂ ਨੇ ਸ਼ਨੀਵਾਰ ਰਾਤ ਗਰਨੇਡ ਨਾਲ ਹਮਲਾ ਕੀਤਾ, ਜਿਸ ਨਾਲ ਇਮਾਰਤ ਨੂੰ ਕਾਫੀ ਨੁਕਸਾਨ ਪਹੁੰ ਵਸ਼ੁਮ ਨੇ ਦੱਸਿਆ ਕਿ ਜਦ ਗਰਨੇਡ ਹਮਲਾ ਹੋਇਆ, ਘਰ ਵਿਚ ਕੋਈ ਵੀ ਮੌਜੂਦ ਨਹੀਂ ਸੀ ਜਿਸ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਧਮਾਕੇ ਕਾਰਨ ਘਰ ਦੀਆਂ ਕੰਧਾਂ ਸਮੇਤ ਇੱਕ ਹਿੱਸੇ ਨੂੰ ਨੁਕਸਾਨ ਪੁੱਜਿਆ ਹੈ। ਉਨ੍ਹਾਂ ਕਿਹਾ ਕਿ ਆਸਪਾਸ ਦੇ ਖੇਤਰ ਦੇ ਸੀ ਸੀ ਟੀ ਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਵਸ਼ੁਮ ਨਾਗਾ ਪੀਪਲਜ਼ ਫਰੰਟ ਦੇ ਵਿਧਾਇਕ ਹਨ।
ਸੜਕ ਕੰਢੇ ਬੈਠੇ 4 ਕੁਚਲ ਦਿੱਤੇ
ਰਾਜਪੁਰਾ (ਯੂ ਪੀ) : ਪਿੰਡ ਭੋਪਤਪੁਰ ’ਚ ਸੋਮਵਾਰ ਸਵੇਰੇ ਪਿਕਅੱਪ ਟਰੱਕ ਨੇ ਸੜਕ ਕੰਢੇ ਬੈਠੇ ਪਿੰਡ ਵਾਸੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ’ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਅਲੀਗੜ੍ਹ ਮੈਡੀਕਲ ਕਾਲਜ ’ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਪਿਕਅੱਪ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ ਹੈ।
ਕਿੱਲੋ ਤੋਂ ਵੱਧ ਹੈਰੋਇਨ ਮਿਲੀ
ਤਰਨ ਤਾਰਨ : ਬੀ ਐੱਸ ਐੱਫ ਦੇ ਜਵਾਨਾਂ ਨੇ ਗਸ਼ਤ ਦੌਰਾਨ ਤਰਨ ਤਾਰਨ ਦੇ ਸਰਹੱਦੀ ਪਿੰਡ ਨੌਸ਼ਹਿਰਾ ਧੋਲਾ ਤੋਂ ਇਕ ਪੈਕੇਟ ਬਰਾਮਦ ਕੀਤਾ, ਜਿਸ ’ਚ 1.146 ਕਿਲੋਗ੍ਰਾਮ ਹੈਰੋਇਨ ਸੀ।
ਮੋਦੀ ਵੱਲੋਂ ਮੈਟਰੋ ਦਾ ਸਫਰ
ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਇਥੇ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਦੇ ਦੂਜੇ ਫੇਜ਼ ਦੇ 20.8 ਕਿਲੋਮੀਟਰ ਲੰਬੇ ਕਾਰੀਡੋਰ ਦਾ ਉਦਘਾਟਨ ਕੀਤਾ। ਉਨ੍ਹਾ ਮੈਟਰੋ ਵਿਚ ਸਫਰ ਕਰਦਿਆਂ ਨੌਜਵਾਨ ਮੁਸਾਫਰਾਂ ਨਾਲ ਗੱਲਬਾਤ ਵੀ ਕੀਤੀ। ਰਾਜਪਾਲ ਅਚਾਰੀਆ ਦੇਵਵਰਤ ਅਤੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਉਨ੍ਹਾ ਦੇ ਨਾਲ ਸਨ।
ਕੈਨੇਡਾ ’ਚ ਦੋ ਵਾਰ ਭੁਚਾਲ
ਵੈਨਕੂਵਰ : ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਪ੍ਰਾਂਤ ਦੇ ਉੱਤਰੀ ਤੱਟ ’ਤੇ ਐਤਵਾਰ ਦੋ ਵਾਰ ਭੁਚਾਲ ਆਇਆ, ਜਿਨ੍ਹਾਂ ਵਿੱਚੋਂ ਇਕ ਦੀ ਤੀਬਰਤਾ 6.5 ਸੀ। ਇਨ੍ਹਾਂ ਭੁਚਾਲਾਂ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨ ਮਾਲ ਦਾ ਨੁਕਸਾਨ ਹੋਣੋਂ ਬਚਾਅ ਰਿਹਾ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਪਹਿਲੇ ਭੁਚਾਲ ਦੀ ਸ਼ਿੱਦਤ 6.5 ਮਾਪੀ ਗਈ, ਜੋ ਸਥਾਨਕ ਸਮੇਂ ਅਨੁਸਾਰ ਦੁਪਹਿਰ 3:20 ਵਜੇ ਆਇਆ। ਇਸਦਾ ਕੇਂਦਰ ਵੈਨਕੂਵਰ ਤੋਂ ਲਗਭਗ 1,720 ਕਿਲੋਮੀਟਰ ਉੱਤਰ ’ਚ ਸਥਿਤ ਹੈਡਾ ਗਵਾਈ ਟਾਪੂ ਦੇ ਨੇੜੇ 33 ਕਿਲੋਮੀਟਰ ਦੀ ਡੂੰਘਾਈ ’ਚ ਸੀ।

Related Articles

LEAVE A REPLY

Please enter your comment!
Please enter your name here

Latest Articles