9.2 C
Jalandhar
Monday, December 23, 2024
spot_img

‘ਮੇਲਾ ਗਦਰੀ ਬਾਬਿਆਂ ਦਾ’ ਨੂੰ ਵੱਡਾ ਹੁਲਾਰਾ

ਜਲੰਧਰ : ਗ਼ਦਰੀ ਬਾਬਿਆਂ ਦਾ 33ਵਾਂ ਮੇਲਾ 7-8 ਤੇ 9 ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿਹੜੇ ਵਿੱਚ ਲੱਗ ਰਿਹਾ ਹੈ। ਇਸ ਵਾਰ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਹਰਦੇਵ ਸਿੰਘ ਅਰਸ਼ੀ ਸਾਬਕਾ ਐੱਮ ਐੱਲ ਏ ਨਿਭਾਅ ਰਹੇ ਹਨ। ਮੇਲੇ ਦੇ ਲੱਗ ਰਹੇ ਲੰਗਰ ਦੇ ਖਰਚੇ ਦਾ ਇੰਤਜ਼ਾਮ ਇਸ ਵਾਰ ਗ਼ਦਰੀ ਬਾਬਿਆਂ ਤੇ ਬੱਬਰਾਂ ਦੇ ਪਰਵਾਰ ਤੇ ਪਿੰਡ ਕਰ ਰਹੇ ਹਨ। ਇਸ ਤੋਂ ਇਲਾਵਾ ਕਮੇਟੀ ਮੈਂਬਰਾਂ ਨੇ ਵੀ ਮੇਲੇ ਦੀ ਕਾਮਯਾਬੀ ਲਈ ਫੰਡ ਇਕੱਤਰ ਕਰਨ ਦੀ ਮੁਹਿੰਮ ਆਰੰਭੀ ਹੋਈ ਹੈ। ਜਿਸ ਮੀਟਿੰਗ ਵਿੱਚ ਮੇਲੇ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ, ਉਸੇ ਵਕਤ ਕਮੇਟੀ ਦੇ ਖਜ਼ਾਨਚੀ ਇੰਜ. ਸੀਤਲ ਸਿੰਘ ਸੰਘਾ ਨੇ 25000 ਰੁਪਏ ਜਮ੍ਹਾਂ ਕਰਾਏ। ਕੁਝ ਦਿਨਾਂ ਬਾਅਦ ਭਾਈ ਛਾਂਗਾ ਸਿੰਘ ਬੱਬਰ ਪਠਲਾਵੇ ਵਾਲੇ ਦੀ ਪੋਤਰੀ ਜਤਿੰਦਰ ਕੌਰ ਐਡਵੋਕੇਟ ਲੰਗਰ ਦੀ ਰਸਦ ਜਮ੍ਹਾਂ ਕਰਵਾ ਕੇ ਗਈ। ਪੰਜਾਬ ਰੋਡਵੇਜ਼ ਯੂਨੀਅਨ ਏਟਕ ਦੇ ਸੀਨੀਅਰ ਆਗੂ ਜਗਤਾਰ ਸਿੰਘ ਭੂੰਗਰਨੀ ਨੇ ਪਹਿਲਾਂ ਦਾਲ ਭੇਜੀ ਤੇ ਫ਼ਿਰ ਗੁਰਮੀਤ ਰਾਹੀਂ ਹੋਰ ਪੈਸੇ ਭੇਜੇ। ਇੱਕ ਦਿਨ ਛੱਡ ਕੇ ਬੀਬੀ ਜਤਿੰਦਰ ਕੌਰ ਦਾ ਭਰਾ ਪਿਰਤਪਾਲ ਸਿੰਘ ਮੁੜ ਪੈਸੇ ਜਮ੍ਹਾਂ ਕਰਵਾ ਗਿਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਨੇ ਵੀ ਫੰਡ ਲਈ ਤਕੜਾ ਹੰਭਲਾ ਮਾਰਿਆ ਹੈ। ਇਨ੍ਹਾਂ ਤੋਂ ਇਲਾਵਾ ਮੰਗਤ ਰਾਮ ਪਾਸਲਾ ਨੇ ਪਹਿਲਾਂ ਵੀ ਪੈਸੇ ਜਮ੍ਹਾਂ ਕਰਾਏ ਤੇ ਸੋਮਵਾਰ ਫ਼ਿਰ ਮੰਗਤ ਰਾਮ ਪਾਸਲਾ ਤੇ ਪ੍ਰਗਟ ਸਿੰਘ ਜਾਮਾਰਾਏ ਨੇ ਭੈਣ ਸੁਰਿੰਦਰ ਕੁਮਾਰੀ ਕੋਛੜ, ਚਰੰਜੀ ਲਾਲ ਕੰਗਣੀਵਾਲ ਤੇ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੂੰ ਪੈਸਿਆਂ ਦੀ ਥੈਲੀ ਭੇਟ ਕੀਤੀ ਹੈ। ਆਸ ਹੈ ਕਿ ਮੇਲਾ ਆਰਥਕ ਪੱਖ ਤੋਂ ਪਿਛਲੇ ਸਾਲ ਦੀ ਤਰ੍ਹਾਂ ਪੂਰਾ ਕਾਮਯਾਬ ਹੋਵੇਗਾ। ਕਮੇਟੀ ਸਾਰਿਆਂ ਦਾ ਧੰਨਵਾਦ ਕਰਦੀ ਹੈ।

Related Articles

LEAVE A REPLY

Please enter your comment!
Please enter your name here

Latest Articles