ਪਟਿਆਲਾ : ਭਾਦਸੋਂ ਤੋਂ ‘ਪੰਜਾਬੀ ਟਿ੍ਰਬਿਊਨ’ ਦੇ ਪੱਤਰਕਾਰ ਹਰਦੀਪ ਸਿੰਘ ਭੰਗੂ ਦਾ ਬੁੱਧਵਾਰ ਦੇਹਾਂਤ ਹੋ ਗਿਆ। ਕਿਡਨੀਆਂ ’ਚ ਨੁਕਸ ਕਾਰਨ ਉਹ ਤਕਰੀਬਨ ਇੱਕ ਸਾਲ ਤੋਂ ਬਿਮਾਰ ਚਲੇ ਆ ਰਹੇ ਸਨ। ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਨਵਦੀਪ ਢੀਂਗਰਾ, ਚੇਅਰਮੈਨ ਸਰਬਜੀਤ ਸਿੰਘ ਭੰਗੂ ਅਤੇ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਹਰਦੀਪ ਸਿੰਘ ਭੰਗੂ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਪਰਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।