ਜਨ ਸੁਰਾਜ ਪਾਰਟੀ ਦਾ ਜਨਮ, ਸ਼ਰਾਬਬੰਦੀ ਖਤਮ ਕਰੇਗੀ

0
192

ਪਟਨਾ : ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਬੁੱਧਵਾਰ ਇੱਥੇ ਵੈਟਨਰੀ ਮੈਦਾਨ ਵਿਚ ‘ਜਨ ਸੁਰਾਜ ਪਾਰਟੀ’ ਬਣਾਉਣ ਦਾ ਐਲਾਨ ਕੀਤਾ। ਕਾਰਜਕਾਰੀ ਪ੍ਰਧਾਨ ਸਾਬਕਾ ਰਾਜਦੂਤ ਮਨੋਜ ਭਾਰਤੀ ਨੂੰ ਬਣਾਇਆ ਗਿਆ ਹੈ। ਪ੍ਰਸ਼ਾਂਤ ਨੇ ਕਿਹਾ ਕਿ ਪਾਰਟੀ ਦੇ ਝੰਡੇ ਵਿਚ ਮਹਾਤਮਾ ਗਾਂਧੀ ਦੇ ਨਾਲ ਡਾ. ਅੰਬੇਡਕਰ ਦੀ ਫੋਟੋ ਵੀ ਹੋਵੇਗੀ। ਉਨ੍ਹਾ ਕਿਹਾ ਕਿ ਉਨ੍ਹਾ ਦੀ ਸਰਕਾਰ ਬਣੀ ਤਾਂ ਇਕ ਘੰਟੇ ਦੇ ਅੰਦਰ ਸ਼ਰਾਬਬੰਦੀ ਨੀਤੀ ਨੂੰ ਚੁੱਕ ਕੇ ਪਰ੍ਹਾਂ ਮਾਰਾਂਗੇ। ਉਨ੍ਹਾ ‘ਜੈ-ਜੈ ਬਿਹਾਰ’ ਦਾ ਨਾਅਰਾ ਦਿੰਦਿਆਂ ਕਿਹਾਅਸੀਂ ਆਪਣੇ ਜੀਵਨਕਾਲ ਵਿਚ ਇਕ ਅਜਿਹਾ ਬਿਹਾਰ ਬਣਾਵਾਂਗੇ ਕਿ ਦੇਸ਼ ਤੇ ਦੁਨੀਆ ਵਿਚ ਕੋਈ ਬਿਹਾਰੀ ਨੂੰ ਗਾਲ੍ਹ ਨਹੀਂ ਕੱਢ ਸਕੇਗਾ।

LEAVE A REPLY

Please enter your comment!
Please enter your name here