ਹੈਲੀਕਾਪਟਰ ਹਾਦਸੇ ’ਚ ਇੰਜੀਨੀਅਰ ਤੇ ਦੋ ਪਾਇਲਟਾਂ ਦੀ ਮੌਤ

0
68

ਪੁਣੇ : ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿਚ ਬੁੱਧਵਾਰ ਸਵੇਰੇ ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਦੋ ਪਾਇਲਟਾਂ ਤੇ ਇਕ ਇੰਜੀਨੀਅਰ ਦੀ ਮੌਤ ਹੋ ਗਈ। ਹੈਲੀਕਾਪਟਰ ਦਿੱਲੀ ਆਧਾਰਤ ਨਿੱਜੀ ਫਰਮ ਹੈਰੀਟੇਜ ਏਵੀਏਸ਼ਨ ਨਾਲ ਸੰਬੰਧਤ ਸੀ ਅਤੇ ਆਕਸਫੋਰਡ ਕਾਊਂਟੀ ਗੋਲਫ ਕੋਰਸ ਤੋਂ ਉਡ ਕੇ ਮੁੰਬਈ ਵਿਚ ਜੁਹੂ ਜਾ ਰਿਹਾ ਸੀ ਕਿ ਸਵੇਰੇ 7.40 ਵਜੇ ਹਾਦਸੇ ਵਿਚ ਤਬਾਹ ਹੋ ਗਿਆ। ਹਾਦਸਾ ਬਾਵਧਨ ਇਲਾਕੇ ’ਚ ਪਹਾੜੀ ਖੇਤਰ ’ਚ ਵਾਪਰਿਆ ਅਤੇ ਹਾਦਸੇ ਪਿੱਛੋਂ ਹੈਲੀਕਾਪਟਰ ਨੂੰ ਅੱਗ ਲੱਗ ਗਈ। ਪਿਮਰੀ ਛਿੰਦਵਾੜ ਨਗਰ ਨਿਗਮ ਦੇ ਫਾਇਰ ਅਫਸਰ ਅਨਿਲ ਡਿਮਲੇ ਨੇ ਕਿਹਾਮਿ੍ਰਤਕਾਂ ਦੀ ਪਛਾਣ ਗਿਰੀਸ਼ ਕੁਮਾਰ, ਪ੍ਰੀਤਮ ਸਿੰਘ ਭਾਰਦਵਾਜ ਅਤੇ ਪਰਮਜੀਤ ਸਿੰਘ ਵਜੋਂ ਹੋਈ ਹੈ।

LEAVE A REPLY

Please enter your comment!
Please enter your name here