ਹਾਥਰਸ ਕੇਸ ’ਚ 3200 ਪੰਨਿਆਂ ਦੀ ਚਾਰਜਸ਼ੀਟ ’ਚ ਬਾਬੇ ਦਾ ਨਾਂਅ ਨਹੀਂ

0
225

ਨਵੀਂ ਦਿੱਲੀ : ਯੂ ਪੀ ਪੁਲਸ ਨੇ ਹਾਥਰਸ ਭਗਦੜ ਦੀ ਘਟਨਾ ਨਾਲ ਸੰਬੰਧਤ 11 ਜਣਿਆਂ ਖਿਲਾਫ 3200 ਪੰਨਿਆਂ ਦੀ ਚਾਰਜਸ਼ੀਟ ਤਿਆਰ ਕੀਤੀ ਹੈ। ਇਸ ਭਗਦੜ ’ਚ 121 ਲੋਕਾਂ ਦੀ ਮੌਤ ਹੋ ਗਈ ਸੀ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਏ ਪੀ ਸਿੰਘ ਅਨੁਸਾਰ ਚਾਰਜਸ਼ੀਟ ’ਚ ਸੂਰਜ ਪਾਲ ਉਰਫ ਭੋਲੇ ਬਾਬਾ ਦਾ ਜ਼ਿਕਰ ਨਹੀਂ ਹੈ, ਜਿਸ ਨੇ ਹਾਥਰਸ ’ਚ ਸਤਿਸੰਗ ਨੂੰ ਸੰਬੋਧਨ ਕੀਤਾ ਸੀ। ਉਸ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ 4 ਅਕਤੂਬਰ ਨੂੰ ਤੈਅ ਕੀਤੀ ਗਈ ਹੈ। ਪੁਲਸ ਨੇ 91 ਦਿਨਾਂ ਵਿਚ ਜਾਂਚ ਮੁਕੰਮਲ ਕਰਨ ਤੋਂ ਬਾਅਦ ਚਾਰਜਸ਼ੀਟ ਦਾਇਰ ਕੀਤੀ। ਪੁਲਸ ਵੱਲੋਂ ਪਹਿਲਾਂ ਦਰਜ ਕੀਤੀ ਐੱਫ ਆਈ ਆਰ ਅਨੁਸਾਰ ਸਤਿਸੰਗ ਸਮਾਗਮ ਵਿਚ ਸਿਰਫ 80,000 ਸ਼ਰਧਾਲੂਆਂ ਦੇ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਦੇ ਬਾਵਜੂਦ ਲੱਗਭੱਗ 2,50,000 ਲੋਕ ਇਕੱਠੇ ਹੋ ਗਏ ਸਨ। ਪੁਲਸ ਅਨੁਸਾਰ ਇਸ ਘਟਨਾ ਵਿਚ ਮੁੱਖ ਦੋਸ਼ੀ ਦੀ ਪਛਾਣ ਦੇਵਪ੍ਰਕਾਸ਼ ਮਧੁਕਰ ਵਜੋਂ ਹੋਈ।

LEAVE A REPLY

Please enter your comment!
Please enter your name here