28.6 C
Jalandhar
Friday, October 18, 2024
spot_img

ਨਿਵੇਸ਼ਕਾਂ ਦੇ 11 ਲੱਖ ਕਰੋੜ ਰੁਪਏ ਡੁੱਬੇ

ਮੁੰਬਈ : ਸੰਸਾਰ ਵਿਚ ਚੱਲ ਰਹੇ ਖਿਚਾਅ ਤੇ ਤੇਲ ਦੀਆਂ ਕੀਮਤਾਂ ਵਿਚ ਉਛਾਲ ਨੇ ਵੀਰਵਾਰ ਭਾਰਤੀ ਸ਼ੇਅਰ ਬਾਜ਼ਾਰ ’ਚ ਨਿਵੇਸ਼ਕਾਂ ਦੀ ਲੁਟੀਆ ਡੁਬੋ ਦਿੱਤੀ। ਹਫਤੇ ਦੇ ਚੌਥੇ ਦਿਨ ਸ਼ੇਅਰ ਬਾਜ਼ਾਰ ਦੇ ਦੋਹਾਂ ਸੂਚਕ ਅੰਕਾਂਸੈਂਸੇਕਸ ਤੇ ਨਿਫਟੀ ਵਿਚ ਵੱਡੀ ਗਿਰਾਵਟ ਦੇਖੀ ਗਈ। ਇਸ ਕਾਰਨ ਸਾਰੀਆਂ ਸੂਚੀਬੱਧ ਕੰਪਨੀਆਂ ਦਾ ਮਾਰਕਿਟ ਕੈਪੀਟਲ ਕਰੀਬ 11 ਲੱਖ ਕਰੋੜ ਰੁਪਏ ਘਟ ਕੇ 464.3 ਲੱਖ ਕਰੋੜ ਰੁਪਏ ’ਤੇ ਆ ਗਿਆ। ਇਸ ਤਰ੍ਹਾਂ ਇਕ ਹੀ ਦਿਨ ਵਿਚ ਨਿਵੇਸ਼ਕਾਂ ਦੇ ਕਰੀਬ 11 ਲੱਖ ਕਰੋੜ ਰੁਪਏ ਸਵਾਹ ਹੋ ਗਏ। ਟਰੇਡਿੰਗ ਦੌਰਾਨ ਸੈਂਸੇਕਸ 1800 ਤੇ ਨਿਫਟੀ 500 ਅੰਕ ਡਿੱਗ ਗਿਆ। ਕਾਰੋਬਾਰ ਦੇ ਅੰਤ ਵਿਚ ਸੈਂਸੇਕਸ 1769.19 ਅੰਕ ਦਾ ਗੋਤਾ ਲਾਉਦਿਆਂ 82497 ਅੰਕ ਤੇ ਨਿਫਟੀ 547 ਅੰਕ ਡਿੱਗ ਕੇ 25250 ਅੰਕ ’ਤੇ ਬੰਦ ਹੋਇਆ। ਈਰਾਨ ਵੱਲੋਂ ਇਜ਼ਰਾਈਲ ’ਤੇ ਮਿਜ਼ਾਈਲਾਂ ਦਾਗਣ ਤੇ ਇਜ਼ਰਾਈਲ ਵੱਲੋਂ ਜਵਾਬੀ ਕਾਰਵਾਈ ਦੀ ਧਮਕੀ ਦੇਣ ਕਰਕੇ ਸੰਸਾਰ ਵਿਚ ਮਾਹੌਲ ਖਰਾਬ ਚੱਲ ਰਿਹਾ ਹੈ। ਇਸੇ ਦੌਰਾਨ ਚੀਨ ਨੇ ਆਰਥਕ ਪ੍ਰੋਤਸਾਹਨ ਦੇ ਉਪਾਵਾਂ ਦਾ ਐਲਾਨ ਕੀਤਾ ਹੈ। ਵਿਸ਼ਲੇਸ਼ਕਾਂ ਦੀ ਕਹਿਣਾ ਹੈ ਕਿ ਸੰਸਥਾਗਤ ਨਿਵੇਸ਼ਕਾਂ ਦਾ ਧਿਆਨ ਹੁਣ ਉਧਰ ਹੋ ਜਾਵੇਗਾ। ਪਿਛਲੇ ਦੋ ਕਾਰੋਬਾਰੀ ਦਿਨਾਂ ਵਿਚ ਭਾਰਤੀ ਇਕੁਇਟੀ ਵਿੱਚੋਂ 15370 ਕਰੋੜ ਰੁਪਏ ਕੱਢੇ ਵੀ ਜਾ ਚੁੱਕੇ ਹਨ।

Related Articles

LEAVE A REPLY

Please enter your comment!
Please enter your name here

Latest Articles