ਵਿਧਾਇਕ ਤੀਜੀ ਮੰਜ਼ਲ ਤੋਂ ਕੁੱਦੇ

0
137

ਮੁੰਬਈ : ਅਨੁਸੂਚਿਤ ਕਬੀਲਿਆਂ (ਐੱਸ ਟੀ) ਸੰਬੰਧੀ ਕੋਟੇ ਵਿਚ ਖਾਨਾਬਦੋਸ਼ ‘ਧਨਗਰ’ ਭਾਈਚਾਰੇ ਨੂੰ ਰਾਖਵਾਂਕਰਨ ਦਿੱਤੇ ਜਾਣ ਦੇ ਵਿਰੋਧ ‘ਚ ਨੈਸ਼ਨਲਿਸਟ ਕਾਂਗਰਸ ਪਾਰਟੀ (ਅਜੀਤ ਪਵਾਰ) ਦੇ ਵਿਧਾਇਕ ਅਤੇ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹਰੀ ਝਰੀਵਾਲ ਦੀ ਅਗਵਾਈ ‘ਚ ਕਈ ਵਿਧਾਇਕਾਂ ਨੇ ਸ਼ੁੱਕਰਵਾਰ ਨੂੰ ਇਥੇ ਸੂਬਾਈ ਸਕੱਤਰੇਤ, ਜਿਸ ਨੂੰ ‘ਮੰਤਰਾਲਾ’ ਭਵਨ ਕਿਹਾ ਜਾਂਦਾ ਹੈ, ਦੀ ਤੀਜੀ ਮੰਜ਼ਲ ਤੋਂ ਛਾਲਾਂ ਮਾਰ ਦਿੱਤੀਆਂ, ਪਰ ਦੂਜੀ ਮੰਜ਼ਲ ਦੇ ਨਾਲ ਜਾਲ ਲਾਇਆ ਹੋਣ ਕਾਰਨ ਬਚਾਅ ਹੋ ਗਿਆ | ਧਨਗਰ (ਆਜੜੀ) ਭਾਈਚਾਰੇ ਨੂੰ ਇਸ ਵੇਲੇ ਓ ਬੀ ਸੀ ਕੋਟੇ ਵਿਚ ਰਾਖਵਾਂਕਰਨ ਮਿਲਿਆ ਹੋਇਆ ਹੈ, ਪਰ ਉਹ ਐੱਸ ਟੀ ਕੋਟੇ ਵਿੱਚੋਂ ਰਾਖਵਾਂਕਰਨ ਮੰਗ ਰਹੇ ਹਨ | ਉਸ ਵੇਲੇ ਮਹਾਰਾਸ਼ਟਰ ਕੈਬਨਿਟ ਦੀ ਮੀਟਿੰਗ ਹੋ ਰਹੀ ਸੀ ਤੇ ਇਹ ਵਿਧਾਇਕ ਮੱੁਖ ਮੰਤਰੀ ਏਕਨਾਥ ਸ਼ਿੰਦੇ ਨੂੰ ਮਿਲਣਾ ਚਾਹੁੰਦੇ ਸਨ | ਸੂਬੇ ਵਿਚ ਅਸੰਬਲੀ ਚੋਣਾਂ ਹੋਣ ਵਾਲੀਆਂ ਹਨ ਤੇ ਧਨਗਰ ਭਾਈਚਾਰੇ ਦੀ ਰਿਜ਼ਰਵੇਸ਼ਨ ਵਿਚ ਕੈਟੇਗਰੀ ਬਦਲਣ ਦਾ ਮਾਮਲਾ ਗਰਮਾਇਆ ਹੋਇਆ ਹੈ | ਇਸ ਵੇਲੇ ਧਨਗਰਾਂ ਨੂੰ ਪੜ੍ਹਾਈ ਤੇ ਨੌਕਰੀਆਂ ਵਿਚ ਸਾਢੇ ਤਿੰਨ ਫੀਸਦੀ ਰਿਜ਼ਰਵੇਸ਼ਨ ਹੈ ਤੇ ਐੱਸ ਟੀ ਕੋਟੇ ਵਿਚ ਆਉਣ ਨਾਲ 7 ਫੀਸਦੀ ਹੋ ਜਾਵੇਗੀ | ਧਨਗਰ ਭਾਈਚਾਰੇ ਦੇ ਛੇ ਬੰਦੇ ਪੰਧਰਪੁਰ ਵਿਚ 9 ਸਤੰਬਰ ਤੋਂ ਭੱੁਖ ਹੜਤਾਲ ‘ਤੇ ਵੀ ਬੈਠੇ ਹੋਏ ਹਨ | ਧਨਗਰ ਭਾਈਚਾਰੇ ਵਿੱਚੋਂ ਭਾਜਪਾ ਦੇ ਆਗੂ ਨੇ ਰਾਜਵਿਆਪੀ ਰਸਤਾ ਰੋਕੋ ਦੀ ਵੀ ਧਮਕੀ ਦਿੱਤੀ ਹੋਈ ਹੈ |

LEAVE A REPLY

Please enter your comment!
Please enter your name here