24 C
Jalandhar
Friday, October 18, 2024
spot_img

ਆਲੂ, ਟਮਾਟਰ ਤੇ ਪਿਆਜ਼ ਨੇ ਮਹਿੰਗਾ ਕੀਤਾ ਸ਼ਾਕਾਹਾਰੀ ਭੋਜਨ

ਮੁੰਬਈ : ਆਲੂ ਅਤੇ ਟਮਾਟਰ ਦੇ ਕਾਰਨ ਸਤੰਬਰ ‘ਚ ਘਰੇਲੂ ਸ਼ਾਕਾਹਾਰੀ ਭੋਜਨ ਦੀ ਕੀਮਤ ਵਧ ਗਈ | ਘਰੇਲੂ ਰੇਟਿੰਗ ਏਜੰਸੀ ਕਿ੍ਸਿਲ ਵੱਲੋਂ ਸ਼ੁੱਕਰਵਾਰ ਜਾਰੀ ਰਿਪੋਰਟ ਮੁਤਾਬਕ ਪਿਛਲੇ ਮਹੀਨੇ ਘਰ ‘ਚ ਬਣੀ ਸ਼ਾਕਾਹਾਰੀ ਥਾਲੀ ਦੀ ਕੀਮਤ 31.3 ਰੁਪਏ ਸੀ | ਇਹ ਸਤੰਬਰ 2023 ਦੀ 28.1 ਰੁਪਏ ਦੀ ਲਾਗਤ ਤੋਂ 11 ਫੀਸਦੀ ਜ਼ਿਆਦਾ ਹੈ | ਇਹ ਇਸ ਸਾਲ ਅਗਸਤ ‘ਚ 31.2 ਰੁਪਏ ਸੀ | ਰੇਟਿੰਗ ਏਜੰਸੀ ਨੇ ਸਬਜ਼ੀਆਂ ਦੀ ਕੀਮਤ ‘ਚ ਵਾਧੇ ਨੂੰ ਥਾਲੀ ਦੀ ਕੀਮਤ ‘ਚ ਵਾਧੇ ਦਾ ਕਾਰਨ ਦੱਸਿਆ ਹੈ | ਥਾਲੀ ਦੀ ਕੁੱਲ ਲਾਗਤ ਦਾ 37 ਫੀਸਦੀ ਹਿੱਸਾ ਸਬਜ਼ੀਆਂ ਦਾ ਹੈ | ਸਤੰਬਰ ‘ਚ ਪਿਆਜ਼, ਆਲੂ ਅਤੇ ਟਮਾਟਰ ਦੀਆਂ ਕੀਮਤਾਂ ‘ਚ ਕ੍ਰਮਵਾਰ 53, 50 ਅਤੇ 18 ਫੀਸਦੀ ਦਾ ਵਾਧਾ ਹੋਇਆ ਹੈ | ਅਜਿਹਾ ਪਿਆਜ਼ ਅਤੇ ਆਲੂ ਦੀ ਘੱਟ ਆਮਦ ਕਾਰਨ ਹੋਇਆ ਹੈ, ਜਦੋਂਕਿ ਆਂਧਰਾ ਅਤੇ ਮਹਾਰਾਸ਼ਟਰ ‘ਚ ਭਾਰੀ ਬਾਰਸ਼ ਨੇ ਟਮਾਟਰ ਦੀ ਪੈਦਾਵਾਰ ਨੂੰ ਪ੍ਰਭਾਵਤ ਕੀਤਾ ਹੈ | ਉਤਪਾਦਨ ਘਟਣ ਕਾਰਨ ਦਾਲਾਂ ਦੀਆਂ ਕੀਮਤਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ 14 ਫੀਸਦੀ ਦਾ ਵਾਧਾ ਹੋਇਆ ਹੈ, ਜਦੋਂ ਕਿ ਸਾਲ ਦੀ ਸ਼ੁਰੂਆਤ ਵਿਚ ਕੀਮਤਾਂ ਵਿਚ ਕਟੌਤੀ ਕਾਰਨ ਈਾਧਨ ਦੀਆਂ ਕੀਮਤਾਂ ਵਿਚ 11 ਫੀਸਦੀ ਦੀ ਗਿਰਾਵਟ ਆਈ ਹੈ | ਇਸ ਦੇ ਨਾਲ ਹੀ ਮਾਸਾਹਾਰੀ ਥਾਲੀ ਦੇ ਖਾਣੇ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ ਦੋ ਫੀਸਦੀ ਘਟ ਕੇ 59.3 ਰੁਪਏ ਹੋ ਗਈ, ਜਦੋਂ ਕਿ ਇਸ ਥਾਲੀ ਵਿਚ 50 ਫੀਸਦੀ ਯੋਗਦਾਨ ਪਾਉਣ ਵਾਲੇ ਬਰਾਇਲਰ ਦੀਆਂ ਕੀਮਤਾਂ ਵਿਚ 13 ਫੀਸਦੀ ਦੀ ਗਿਰਾਵਟ ਆਈ ਹੈ | ਮਾਸਾਹਾਰੀ ਥਾਲੀ ਦੀ ਕੀਮਤ ਅਗਸਤ ਦੇ ਮੁਕਾਬਲੇ ਸਥਿਰ ਰਹੀ ਹੈ |

Related Articles

LEAVE A REPLY

Please enter your comment!
Please enter your name here

Latest Articles