ਚੰਡੀਗੜ੍ਹ : 90 ਮੈਂਬਰੀ ਹਰਿਆਣਾ ਅਸੰਬਲੀ ਲਈ ਸ਼ਨੀਵਾਰ ਵੋਟਾਂ ਪੈਣਗੀਆਂ | 101 ਮਹਿਲਾਵਾਂ ਸਣੇ 1031 ਉਮੀਦਵਾਰ ਮੈਦਾਨ ਵਿਚ ਹਨ |
ਮੁੱਖ ਮੁਕਾਬਲੇਬਾਜ਼ ਕਾਂਗਰਸ, ਭਾਜਪਾ, ਆਪ, ਇਨੈਲੋ-ਬਸਪਾ ਗੱਠਜੋੜ ਤੇ ਜੇ ਜੇ ਪੀ-ਆਜ਼ਾਦ ਸਮਾਜ ਪਾਰਟੀ ਗੱਠਜੋੜ ਹਨ | ਬਾਗੀ ਵੀ ਕਾਫੀ ਹਨ, ਜਿਹੜੇ ਖੇਡ ਵਿਗਾੜਨ ਦੀ ਤਾਕਤ ਰੱਖਦੇ ਹਨ | ਪਿਛਲੇ 10 ਸਾਲ ਤੋਂ ਭਾਜਪਾ ਸੱਤਾ ਵਿਚ ਹੈ, ਜਿਸ ਨੂੰ ਉਖਾੜਨ ਲਈ ਕਾਂਗਰਸ ਨੇ ਪੂਰਾ ਜ਼ੋਰ ਲਾਇਆ ਹੈ | ਇਸ ਤੋਂ ਪਹਿਲਾਂ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਅਸੰਬਲੀ ਲਈ ਇਕ ਅਕਤੂਬਰ ਨੂੰ ਵੋਟਾਂ ਪਈਆਂ ਸਨ | ਦੋਹਾਂ ਦੇ ਨਤੀਜੇ 8 ਅਕਤੂਬਰ ਨੂੰ ਨਿਕਲਣੇ ਹਨ |
ਉਂਜ ਹਰਿਆਣਾ ਵਿਚ ਵੋਟਾਂ ਖਤਮ ਹੋਣ ਤੋਂ ਬਾਅਦ ਸ਼ਾਮ ਨੂੰ ਦੋਹਾਂ ਰਾਜਾਂ ਦੇ ਐਗਜ਼ਿਟ ਪੋਲ ਆ ਜਾਣਗੇ, ਜਿਸ ਵਿਚ ਅੰਦਾਜ਼ਾ ਲੱਗ ਜਾਵੇਗਾ ਕਿ ਕਿਹੜੀ ਪਾਰਟੀ ਤੇ ਗੱਠਜੋੜ ਜਿੱਤਦੇ ਲੱਗਦੇ ਹਨ |