ਕੇਜਰੀਵਾਲ ਦਾ ਹੁਣ ਮਿੱਤਲ ਦੇ ਬੰਗਲੇ ‘ਚ ਵਾਸਾ

0
121

ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ 6, ਫਲੈਗਸਟਾਫ ਰੋਡ ਸਥਿਤ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਖਾਲੀ ਕਰਕੇ ਪਰਵਾਰ ਸਣੇ ਲੁਟੀਅਨਜ਼ ਜ਼ੋਨ ਵਿਚਲੇ ਬੰਗਲੇ ਵਿਚ ਚਲੇ ਗਏ, ਜਿਹੜਾ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਸੰਸਦ ਮੈਂਬਰ ਵਜੋਂ ਮਿਲਿਆ ਹੋਇਆ ਹੈ | ਕੇਜਰੀਵਾਲ ਪਤਨੀ, ਪੁੱਤਰ ਤੇ ਮਾਤਾ-ਪਿਤਾ ਸਮੇਤ ਸਿਵਲ ਲਾਈਨਜ਼ ਇਲਾਕੇ ਵਿਚਲੀ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਜਾਂਦੇ ਦਿਖਾਈ ਦਿੱਤੇ | ਦਿੱਲੀ ਆਬਕਾਰੀ ਨੀਤੀ ਸੰਬੰਧੀ ਕੇਸ ਕਾਰਨ ਅਸਤੀਫਾ ਦੇਣ ਵਾਲੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਾਰਟੀ ਦੇ ਇਕ ਹੋਰ ਸਾਂਸਦ ਹਰਭਜਨ ਸਿੰਘ ਭੱਜੀ ਦੀ ਕੋਠੀ ਵਿਚ ਰਹਿਣਗੇ |

LEAVE A REPLY

Please enter your comment!
Please enter your name here