ਕੋਟਾ : ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੇ ਹਿੰਦੂ ਏਕਤਾ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਹਿੰਦੂ ਸਮਾਜ ਨੂੰ ਭਾਸ਼ਾ, ਜਾਤ ਤੇ ਖੇਤਰੀ ਮਤਭੇਦ ਖਤਮ ਕਰਕੇ ਆਪਣੀ ਸੁਰੱਖਿਆ ਲਈ ਅਵੱਸ਼ ਇੱਕਜੁਟ ਹੋਣਾ ਚਾਹੀਦਾ ਹੈ। ਸ਼ਨਿਚਰਵਾਰ ਰਾਜਸਥਾਨ ਦੇ ਬਾਰਾਂ ’ਚ ‘ਸੋਇਮਸੇਵਕ ਏਕੱਤਰੀਕਰਨ’ ਸਮਾਗਮ ’ਚ ਭਾਗਵਤ ਨੇ ਕਿਹਾਅਸੀਂ ਭਾਰਤ ਮਾਤਾ ਦੇ ਪੁੱਤਰ ਹਾਂ ਅਤੇ ਇਸ ਕਰਕੇ ਅਸੀਂ ਲਈ ਕੁਰਬਾਨ ਹੋਵਾਂਗੇ। ਹਿੰਦੂ ਸਮਾਜ ’ਤੇ ਭਾਰਤ ਦੀ ਜ਼ਿੰਮੇਵਾਰੀ ਹੈ ਕਿਉਕਿ ਭਾਰਤ ਇਕ ਹਿੰਦੂ ਰਾਸ਼ਟਰ ਹੈ। ਹਿੰਦੂ ਇੱਥੇ ਪ੍ਰਾਚੀਨ ਕਾਲ ਤੋਂ ਰਹਿੰਦੇ ਆ ਰਹੇ ਹਨ, ਭਾਵੇਂਕਿ ਹਿੰਦੂ ਸ਼ਬਦ ਬਾਅਦ ’ਚ ਹੋਂਦ ’ਚ ਆਇਆ। ਹਿੰਦੂ ਸ਼ਬਦ ਭਾਰਤ ਵਿਚ ਰਹਿਣ ਵਾਲੀਆਂ ਸਾਰੀਆਂ ਸੰਪਰਦਾਵਾਂ ਲਈ ਵਰਤਿਆ ਗਿਆ ਹੈ। ਹਿੰਦੂ ਸਭ ਨੂੰ ਆਪਣਾ ਸਮਝਦੇ ਹਨ ਤੇ ਗਲ ਨਾਲ ਲਾਉਂਦੇ ਹਨ। ਹਿੰਦੂ ਕਹਿੰਦਾ ਹੈ ਕਿ ਅਸੀਂ ਸਹੀ ਹਾਂ ਤੇ ਤੁਸੀਂ ਵੀ ਆਪਣੀ ਥਾਂ ਸਹੀ ਹੋ। ਲਗਾਤਾਰ ਗੱਲਬਾਤ ਤੇ ਸਦਭਾਵਨਾ ਨਾਲ ਇਕਸੁਰਤਾ ਨਾਲ ਰਹਿਣਾ ਚਾਹੀਦਾ ਹੈ। ਹਿੰਦੂਆਂ ਨੂੰ ‘ਭਗਵਾਨ ਬਚਾਓ’ ਵਾਲੀ ਪਹੁੰਚ ਖਿਲਾਫ ਖਬਰਦਾਰ ਕਰਦਿਆਂ ਭਾਗਵਤ ਨੇ ਕਿਹਾ ਕਿ ਹਿੰਦੂਆਂ ਦੀ ਆਦਤ ਹੈ ਕਿ ਕੰਮ ਦੂਜੇ ਹਵਾਲੇ ਕਰ ਦਿੰਦੇ ਹਨ। ਉਹ ਹਮੇਸ਼ਾ ਭਗਵਾਨ ਬਚਾਓ ਕਹਿੰਦੇ ਹਨ। ਪਰ ਭਗਵਾਨ ਉਨ੍ਹਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਖੁਦ ਕਰਦੇ ਹਨ। ਇੱਥੋਂ ਤਕ ਕਿ ਮਹਾਭਾਰਤ ਵਿਚ �ਿਸ਼ਨ ਭਗਵਾਨ ਪਾਂਡਵਾਂ ਦੀ ਮਦਦ ਲਈ ਉਦੋਂ ਬਹੁੜੇ ਜਦੋਂ ਉਨ੍ਹਾਂ ਨੂੰ ਰੱਥ ਨਾਲ ਤਿਆਰ ਵੇਖਿਆ। ਜੇ ਭਗਵਾਨ ਚਾਹੁੰਦੇ ਤਾਂ ਉਨ੍ਹਾਂ ਨੂੰ ਜੰਗ ਤੋਂ ਬਿਨਾਂ ਹੀ ਬਚਾਅ ਲੈਂਦੇ ਪਰ ਭਗਵਾਨ ਦੇਖਦੇ ਹਨ ਕਿ ਬੰਦਾ ਆਪਣੇ ਵੱਲੋਂ ਕਿੰਨਾ ਜ਼ੋਰ ਲਾ ਰਿਹਾ ਹੈ। ਭਾਗਵਤ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਆਰ ਐੱਸ ਐੱਸ ਦੀ ਫੰਕਸ਼ਨਿੰਗ ਮਕੈਨੀਕਲ ਨਹੀਂ ਸਗੋਂ ਵਿਚਾਰ ਆਧਾਰਤ ਹੈ। ਸਮਾਗਮ ਵਿਚ 3827 ਵਾਲੰਟੀਅਰਾਂ ਨੇ ਹਿੱਸਾ ਲਿਆ।