23.9 C
Jalandhar
Thursday, October 17, 2024
spot_img

ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਦੇ ਨਵੇਂ ਦਫਤਰ ਦਾ ਉਦਘਾਟਨ

ਲੁਧਿਆਣਾ (ਐੱਮ ਐੱਸ ਭਾਟੀਆ)
ਬਿਜਲੀ ਕਾਮਿਆਂ ਦੀ ਸੰਘਰਸ਼ਾਂ ਨੂੰ ਪ੍ਰਣਾਈ ਹੋਈ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਜਿਸਟਰਡ ਨੰਬਰ-41 ਦੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਤ ਤਿੰਨ ਸਰਕਲਾਂ ਪੂਰਬ, ਪੱਛਮ ਅਤੇ ਪੀ ਐਂਡ ਐੱਮ ਦੀ ਨਵੀਂ-ਪੁਰਾਣੀ ਲੀਡਰਸ਼ਿਪ ਦੇ ਸ਼ਾਨਦਾਰ ਉਪਰਾਲੇ ਸਦਕਾ ਸਥਾਨਕ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਦੀ ਤੀਸਰੀ ਮੰਜ਼ਲ ’ਤੇ ਨਵੇਂ ਤਿਆਰ ਹੋਏ ਦਫਤਰ ਦਾ ਉਦਘਾਟਨ ਜਥੇਬੰਦੀ ਦੇ ਵਿਸ਼ੇਸ਼ ਸੱਦੇ ’ਤੇ ਪਹੁੰਚੇ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਵਰਕਿੰਗ ਪ੍ਰਧਾਨ ਸੁਖਦੇਵ ਸ਼ਰਮਾ ਵੱਲੋਂ ਫੀਤਾ ਕੱਟਣ ਉਪਰੰਤ ਖੁਸ਼ੀ ਵਿੱਚ ਲੱਡੂ ਵੰਡ ਕੇ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ, ਜਨਰਲ ਸਕੱਤਰ ਸਰਿੰਦਰਪਾਲ ਸਿੰਘ ਲਾਹੌਰੀਆ, ਵਰਕਿੰਗ ਪ੍ਰਧਾਨ ਗੁਰਵਿੰਦਰ ਸਿੰਘ ਹਜ਼ਾਰਾ ਨੇ ਨਵੇਂ ਦਫਤਰ ਦੀ ਉਸਾਰੀ ਲਈ ਜਥੇਬੰਦੀ ਦੇ ਡਿਪਟੀ ਜਨਰਲ ਸਕੱਤਰ ਰਛਪਾਲ ਸਿੰਘ ਪਾਲੀ ਦੀ ਅਗਵਾਈ ਹੇਠ ਸਾਬਕਾ ਆਗੂ ਚਮਕੌਰ ਸਿੰਘ, ਕੇਵਲ ਸਿੰਘ ਬਨਵੈਤ, ਜ਼ੋਨ ਆਗੂ ਸਤੀਸ਼ ਕੁਮਾਰ, ਸਰਕਲ ਆਗੂ ਸੋਬਨ ਸਿੰਘ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਸਮੇਤ ਦਫਤਰ ਲਈ ਕੁਰਸੀਆਂ, ਪੱਖੇ, ਸਾਊਂਡ ਆਦਿ ਸਾਮਾਨ ਲਈ ਖੁੱਲ੍ਹੇ ਦਿਲ ਨਾਲ ਆਰਥਕ ਸਹਾਇਤਾ ਕਰਨ ਵਾਲੇ ਸਾਥੀਆਂ ਦੀ ਜ਼ੋਰਦਾਰ ਪ੍ਰਸੰਸਾ ਕੀਤੀ।
ਇਸ ਮੌਕੇ ਜਥੇਬੰਦੀ ਦੇ ਸੂਬਾਈ ਆਗੂ ਬਲਵਿੰਦਰ ਸਿੰਘ ਉਦੀਪੁਰ, ਬਲਜੀਤ ਕੁਮਾਰ, ਦਰਸ਼ਨ ਲਾਲ ਮੋਗਾ, ਕਰਤਾਰ ਸਿੰਘ, ਮਨਜੀਤ ਸਿੰਘ ਬਾਸਰਕੇ, ਬਲਜਿੰਦਰ ਕੌਰ, ਜ਼ੋਨ ਆਗੂ ਚਰਨਜੀਤ ਸਿੰਘ ਜਗਰਾਉ, ਰਾਕੇਸ਼ ਕੁਮਾਰ ਅੰਮਿ੍ਰਤਸਰ, ਗੁਰਦਿਆਲ ਸਿੰਘ ਬੱਬੂ, ਹਰਵਿੰਦਰ ਸਿੰਘ ਲਾਲੂ, ਮਨੀਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸੂਬਾ ਭਰ ਤੋਂ ਸਰਕਲਾਂ ਦੇ ਪ੍ਰਧਾਨ/ ਸਕੱਤਰਾਂ ਅਤੇ ਖਜ਼ਾਨਚੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।

Related Articles

Latest Articles